News

ਪੰਜਾਬ ’ਚ ਕਿਸ ਦੀ ਬਣੇਗੀ ਸਰਕਾਰ? ਕਿਸਾਨਾਂ ਨੇ ਘੜੀ ਅਗਲੀ ਰਣਨੀਤੀ

ਕਿਸਾਨੀ ਅੰਦੋਲਨ ਦੇ ਕਾਰਨ ਭਾਰਤ ਵਿੱਚ ਸਿਆਸਤ ’ਤੇ ਸੰਕਟ ਦੇ ਬੱਦਲ਼ ਛਾਏ ਹੋਏ  ਹਨ। ਇਸ ਦਾ ਭਵਿੱਖ ਵਿੱਚ ਵੀ ਵੱਡਾ ਅਸਰ ਪੈ ਸਕਦਾ ਹੈ। ਇਸ ਬਾਰੇ ਐਤਵਾਰ ਨੂੰ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਕਰਵਾਈ ਕਿਸਾਨੀ ਕਾਨਫਰੰਸ ਬਾਰੇ ਅਹਿਮ ਚਰਚਾ ਵੀ ਹੋਈ।

Bhagwant Maan Attacked On Sukhbir And Captain - 'कैप्टन अमरिंदर और सुखबीर  शाम को कहीं जाने की स्थिति में नहीं होते' - Amar Ujala Hindi News Live

ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਪਿੰਡ ਪੱਧਰ ’ਤੇ 21-21 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਜੋ ਕਿ ਵੋਟਾਂ ਮੰਗਣ ਆਉਣ ਵਾਲੇ ਲੀਡਰਾਂ ਨੂੰ ਸੁਆਲ ਕਰਨਗੇ। ਇਸ ਬਾਰੇ ਅਜੇ ਤਕ ਕੋਈ ਪੁਖਤਾ ਰਣਨੀਤੀ ਨਹੀਂ ਆਈ ਹੈ। ਪਰ ਕਿਸਾਨ ਅੰਦੋਲਨ ਕਰਕੇ ਪੈਦਾ ਹੋਏ ਹਾਲਾਤ ਵਿੱਚ ਇਹ ਚਰਚਾ ਜ਼ਰੂਰ ਛਿੜੀ ਹੈ।

ਸੋਮਵਾਰ ਨੂੰ ਕਿਸਾਨ ਮੰਚ ਤੋਂ ਜਦੋਂ ਇਹ ਚਰਚਾ ਹੋਈ ਤਾਂ ਉੱਥੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ ਹਾਜ਼ਰ ਸਨ। ਕਿਸਾਨ ਜੱਥੇਬੰਦੀ ਦੇ ਸਰਪ੍ਰਸਤ ਤੇ ਅਦਾਕਾਰ ਯੋਗਰਾਜ ਸਿੰਘ ਨੇ ਸਮੂਹ 32 ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਬੇਸ਼ੱਕ ਸਾਹਮਣੇ ਆ ਕੇ ਚੋਣਾਂ ਨਾ ਲੜਨ ਪਰ ਪਿੱਛੇ ਰਹਿ ਕੇ 117 ਅਜਿਹੇ ਵਿਅਕਤੀਆਂ ਨੂੰ ਅੱਗੇ ਲੈ ਕੇ ਆਉਣ ਜੋ ਪੰਜਾਬ ਦੀ ਰਾਜਨੀਤੀ ਵਿੱਚ ਭਰ ਚੁੱਕੀ ਗੰਦਗੀ ਨੂੰ ਸਾਫ਼ ਕਰ ਸਕਣ।

Click to comment

Leave a Reply

Your email address will not be published. Required fields are marked *

Most Popular

To Top