Business

ਪੰਜਾਬ ਚ ਕਰੋਨਾ ਹੋਇਆ ਬੇਕਾਬੂ ਮਿਲੇ 414 ਨਵੇਂ ਕੇਸ, ਸੰਭਲ ਜਾਓ ਲੋਕੋ

ਪੰਜਾਬ ਚ ਕੋਰੋਨਾਵਾਇਰਸ ਦਾ ਕ ਹਿ ਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਅੱਜ ਕੋਰੋਨਾਵਾਇਰਸ ਦੇ 414 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ‘ਚ ਕੋਰੋਨਾ ਮ ਰੀ ਜ਼ਾਂ ਦੀ ਗਿਣਤੀ 11301 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ ਛੇ ਮੌ ਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਸੂਬੇ ਚ ਕੋਰੋਨਾ ਨਾਲ ਮ ਰ ਨ ਵਾਲਿਆ ਦੀ ਕੁੱਲ੍ਹ ਗਿਣਤੀ 269 ਹੋ ਗਈ ਹੈ। ਬੁੱਧਵਾਰ ਨੂੰ 414 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਹੁਸ਼ਿਆਰਪੁਰ ਤੋਂ 81 ਮਰੀਜ਼, ਲੁਧਿਆਣਾ ਤੋਂ 73 ਮਰੀਜ਼ ਅਤੇ ਪਟਿਆਲਾ ਤੋਂ 50 ਸਾਹਮਣੇ ਆਏ ਹਨ।

ਅੱਜ ਕੁੱਲ੍ਹ 252 ਮਰੀਜ਼ ਸਿਹਤਯਾਬ ਹੋਏ ਹਨ। ਅੱਜ ਲੁਧਿਆਣਾ, ਪਟਿਆਲਾ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਇੱਕ ਇੱਕ ਮੌਤ ਹੋਣ ਦੀ ਖ਼ਬਰ ਮਿਲੀ ਹੈ ਜਦਕਿ ਜਲੰਧਰ ‘ਚ 2 ਮੌ ਤਾਂ ਹੋਇਆਂ ਹਨ। ਸੂਬੇ ‘ਚ ਕੁੱਲ 489836 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 11301 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ। ਜਦਕਿ 7641 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 3391 ਲੋਕ ਐਕਟਿਵ ਮਰੀਜ਼ ਹਨ।

ਭਾਰਤ ‘ਚ ਹੁਣ ਤੱਕ 12 ਲੱਖ, 1 ਹਜ਼ਾਰ, 727 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 7 ਲੱਖ, 59 ਹਜ਼ਾਰ, 168 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 28846 ਲੋਕਾਂ ਦੀ ਜਾਨ ਜਾ ਚੁੱਕੀ ਹੈ।ਹੁਣ ਤੱਕ ਦੁਨੀਆਂ ਭਰ ਚ 1 ਕਰੋੜ, 51 ਲੱਖ, 35 ਹਜ਼ਾਰ, 227 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 91 ਲੱਖ, 52 ਹਜ਼ਾਰ, 11 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 6 ਲੱਖ, 20 ਹਜ਼ਾਰ 483 ਲੋਕਾਂ ਦੀ ਜਾਨ ਜਾ ਚੁੱਕੀ ਹੈ।

Click to comment

Leave a Reply

Your email address will not be published. Required fields are marked *

Most Popular

To Top