News

ਮੁਖਤਾਰ ਅੰਸਾਰੀ ਪਹੁੰਚਿਆ ਬਾਂਦਾ ਜੇਲ੍ਹ, ਅੱਜ ਹੋਵੇਗਾ ਕੋਰੋਨਾ ਟੈਸਟ

ਕਰੀਬ 14 ਘੰਟਿਆਂ ਬਾਅਦ ਗੈਂਗਸਟਰ ਮੁਖਤਾਰ ਅੰਸਾਰੀ ਦਾ ਕਾਫ਼ਲਾ ਬਾਂਦਾ ਜੇਲ੍ਹ ਪਹੁੰਚਿਆ ਹੈ। ਸਵੇਰੇ 4.0 ਵਜੇ ਭਾਰੀ ਸੁਰੱਖਿਆ ਇੰਤਜ਼ਾਮ ਵਿੱਚ ਮੁਖਤਾਰ ਅੰਸਾਰੀ ਦਾ ਕਾਫ਼ਲਾ ਬਾਂਦਾ ਜੇਲ੍ਹ ਪਹੁੰਚਿਆ। ਪੁਲਿਸ ਦੀਆਂ ਬਾਕੀ ਗੱਡੀਆਂ ਰੋਕ ਲਈਆਂ ਗਈਆਂ ਅਤੇ ਮੁਖਤਾਰ ਅੰਸਾਰੀ ਦੀ ਐਂਬੁਲੈਂਸ ਜੇਲ੍ਹ ਵਿੱਚ ਦਾਖਲ ਹੋ ਗਈ।

Mukhtar Ansari: UP Police leaves from Rupnagar jail with  gangster-turned-politician for Banda

ਮੁਖਤਾਰ ਅੰਸਾਰੀ ਨੂੰ ਪੁਲਿਸ ਨੇ ਬੈਰਕ ਨੰਬਰ 16 ਵਿੱਚ ਰੱਖਿਆ ਹੈ। ਅੱਜ 10 ਵਜੇ ਮੁਖਤਾਰ ਅੰਸਾਰੀ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ ਅਤੇ ਬਾਂਦਾ ਦੇ ਸੀਐਮਓ ਫਿਲਹਾਲ ਪੰਜਾਬ ਤੋਂ ਆਏ ਮੈਡੀਕਲ ਫਾਈਲ ਦੀ ਜਾਂਚ ਕਰ ਰਹੇ ਹਨ। ਫਿਲਹਾਲ ਮੁਖਤਾਰ ਨੂੰ 16 ਨੰਬਰ ਬੈਰਕ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ਅਤੇ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ।

ਪੂਰੇ ਬੈਰਕ ਦੀ ਸੀਸੀਟੀਵੀ ਦੁਆਰਾ ਮਾਨਿਟਰ ਕੀਤਾ ਜਾ ਰਿਹਾ ਹੈ। ਕੋਰੋਨਾ ਟੈਸਟ ਹੋਣ ਤੋਂ ਬਾਅਦ ਉਸ ਨੂੰ ਬੈਰਕ ਨੰਬਰ-15 ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ। ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ਪਹੁੰਚਾਉਣ ਤੋਂ ਬਾਅਦ ਪੁਲਿਸ ਨੇ ਵੀ ਸੁਖ ਦਾ ਸਾਹ ਲਿਆ ਹੈ। ਕਾਫਲੇ ਨੂੰ ਰੋਪੜ ਤੋਂ ਬਾਂਦਾ ਸੁਰੱਖਿਅਤ ਪਹੁੰਚਾਉਣ ਦੀ ਜ਼ਿੰਮੇਵਾਰੀ ਸੀਓ ਸੱਤਿਆ ਪ੍ਰਕਾਸ਼ ਦੀ ਸੀ।

Click to comment

Leave a Reply

Your email address will not be published. Required fields are marked *

Most Popular

To Top