News

ਰੋਪੜ ਜੇਲ੍ਹ ਪਹੁੰਚੀ ਯੂਪੀ ਪੁਲਿਸ, ਮੁਖਤਾਰ ਅੰਸਾਰੀ ਨੂੰ ਲੈ ਕੇ ਥੋੜੀ ਦੇਰ ਚ ਹੋਣਗੇ ਰਵਾਨਾ

ਰੋਪੜ ਜੇਲ੍ਹ ਵਿੱਚ ਬੰਦ ਉਤਰ ਪ੍ਰਦੇਸ਼ ਦੇ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਲੈਣ ਲਈ ਯੂਪੀ ਪੁਲਿਸ ਦੀ ਟੀਮ ਰੋਪੜ ਪਹੁੰਚ ਚੁੱਕੀ ਹੈ। ਮੁਖਤਾਰ ਅੰਸਾਰੀ ਦੀ ਕਸਟੱਡੀ ਯੂਪੀ ਪੁਲਿਸ ਨੂੰ ਮਿਲਣ ਦੀ ਰਸਮ ਸ਼ੁਰੂ ਹੋ ਗਈ ਹੈ। ਰੋਪੜ ਜੇਲ ਦੇ ਸੀਨੀਅਰ ਅਧਿਕਾਰੀ ਦੇ ਅਨੁਸਾਰ, ਰੋਪੜ ਪਹੁੰਚੀ ਯੂਪੀ ਪੁਲਿਸ ਦੀ ਟੀਮ ਨੇ ਸੰਪਰਕ ਕੀਤਾ ਹੈ, ਨੇ ਦੱਸਿਆ ਕਿ ਯੂਪੀ ਪੁਲਿਸ ਦੀ ਟੀਮ ਰੋਪੜ ਪਹੁੰਚ ਗਈ ਹੈ।

Mukhtar Ansari Will Be Brought To UP From Punjab Jail Today | पंजाब की जेल  से आज यूपी लाया जाएगा मुख्तार अंसारी, थोड़ी देर में रवाना होगी पुलिस की टीम

ਦਸ ਦਈਏ ਕਿ ਯੂਪੀ ਪੁਲਿਸ ਨੂੰ ਮੁਖਤਾਰ ਅੰਸਾਰੀ ਦੀ ਹਿਰਾਸਤ ਵਿੱਚ ਲੈਣ ਲਈ ਕਾਗਜ਼ਾਤ ਪੂਰਾ ਕਰਨ ਲਈ ਰੋਪੜ ਜੇਲ੍ਹ ਜਾਣਾ ਪਵੇਗਾ। ਇਸ ਤੋਂ ਪਹਿਲਾਂ ਯੂਪੀ ਪੁਲਿਸ ਦੀ ਕੋਈ ਟੀਮ ਅਜੇ ਰੋਪੜ ਜੇਲ੍ਹ ਨਹੀਂ ਪਹੁੰਚੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 4.30 ਵਜੇ 7 ਵਾਹਨਾਂ ‘ਚ ਉੱਤਰ ਪ੍ਰਦੇਸ਼ ਪੁਲਸ ਰੂਪਨਗਰ ਪੁਲਸ ਲਾਈਨ ਪਹੁੰਚੀ।

ਪੁਲਸ ਲਾਈਨ ਰੂਪਨਗਰ ਜੇਲ੍ਹ ਤੋਂ ਕਰੀਬ 4 ਕਿਲੋਮੀਟਰ ਦੂਰ ਹੈ। ਰੰਗਦਾਰੀ ਦੇ ਇਕ ਮਾਮਲੇ ‘ਚ ਅੰਸਾਰੀ ਜਨਵਰੀ 2019 ਤੋਂ ਇਸੇ ਜੇਲ੍ਹ ‘ਚ ਬੰਦ ਹਨ। ਪੰਜਾਬ ਦੇ ਗ੍ਰਹਿ ਵਿਭਾਗ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਚਿੱਠੀ ਲਿਖ ਕੇ 8 ਅਪ੍ਰੈਲ ਜਾਂ ਉਸ ਤੋਂ ਪਹਿਲਾਂ ਅੰਸਾਰੀ ਨੂੰ ਰੂਪਨਗਰ ਜੇਲ੍ਹ ਤੋਂ ਹਿਰਾਸਤ ‘ਚ ਲੈਣ ਲਈ ਕਿਹਾ ਸੀ।

ਵਿਭਾਗ ਨੇ 26 ਮਾਰਚ ਦੇ ਸੁਪਰੀਮ ਕੋਰਟ ਦੇ ਆਦੇਸ਼ ਨੂੰ 2 ਹਫ਼ਤਿਆਂ ਅੰਦਰ ਰੂਪਨਗਰ ਜੇਲ੍ਹ ਤੋਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ‘ਚ ਭੇਜਣ ਦਾ ਨਿਰਦੇਸ਼ ਦਿੱਤਾ ਸੀ। ਮਊ ਤੋਂ ਬਸਪਾ ਵਿਧਾਇਕ ਅੰਸਾਰੀ ਨੂੰ ਪੰਜਾਬ ਤੋਂ ਲਿਆਉਣ ਲਈ ਆਧੁਨਿਕ ਹਥਿਆਰਾਂ ਨਾਲ ਲੈੱਸ ਪੀ.ਏ.ਸੀ. ਦੀ ਇਕ ਕੰਪਨੀ ਸਮੇਤ ਉੱਤਰ ਪ੍ਰਦੇਸ਼ ਪੁਲਸ ਦੀ 150 ਮੈਂਬਰੀ ਟੀਮ ਸੋਮਵਾਰ ਸਵੇਰੇ ਬਾਂਦਾ ਤੋਂ ਚੱਲੀ ਸੀ।

ਸੁਪਰੀਮ ਕੋਰਟ ਨੇ 26 ਮਾਰਚ ਨੂੰ ਆਪਣੇ ਆਦੇਸ਼ ‘ਚ ਇਸ ਗੱਲ ‘ਤੇ ਗੌਰ ਕੀਤਾ ਸੀ ਕਿ ਅੰਸਾਰੀ ਕਤਲ ਦੀ ਕੋਸ਼ਿਸ਼, ਕਤਲ, ਧੋਖਾਧੜੀ ਅਤੇ ਸਾਜਿਸ਼ ਰਚਣ ਦੇ ਮਾਮਲਿਆਂ ਸਮੇਤ ਗੈਂਗਸਟਰ ਕਾਨੂੰਨ ਦੇ ਅਧੀਨ ਉੱਤਰ ਪ੍ਰਦੇਸ਼ ‘ਚ ਦਰਜ ਅਪਰਾਧ ਦੇ ਕਈ ਮਾਮਲਿਆਂ ‘ਚ ਕਥਿਤ ਰੂਪ ਨਾਲ ਸ਼ਾਮਲ ਰਿਹਾ ਹੈ ਅਤੇ ਇਨ੍ਹਾਂ ‘ਚੋਂ 10 ਮਾਮਲਿਆਂ ਵੱਖ-ਵੱਖ ਪੜਾਵਾਂ ‘ਚ ਪਹੁੰਚ ਗਈ ਹੈ। 

ਚਿੱਠੀ ‘ਚ ਪੰਜਾਬ ਦੇ ਗ੍ਰਹਿ ਵਿਭਾਗ ਨੇ ਉੱਤਰ ਪ੍ਰਦੇਸ਼ ਦੇ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਨੂੰ ਅੰਸਾਰੀ ਨੂੰ ਭੇਜਣ ਲਈ ਉੱਚਿਤ ਇੰਤਜ਼ਾਮ ਕਰਨ ਲਈ ਕਿਹਾ ਹੈ। ਚਿੱਠੀ ‘ਚ ਕਿਹਾ ਗਿਆ ਹੈ,”8 ਅਪ੍ਰੈਲ ਜਾਂ ਉਸ ਤੋਂ ਪਹਿਲਾਂ ਅੰਸਾਰੀ ਨੂੰ ਰੂਪਨਗਰ ਜ਼ਿਲ੍ਹਾ ਜੇਲ੍ਹ ਤੋਂ ਸੌਂਪ ਦਿੱਤਾ ਜਾਵੇਗਾ।” ਇਸ ‘ਚ ਇਹ ਵੀ ਕਿਹਾ ਗਿਆ ਹੈ ਕਿ ਅੰਸਾਰੀ ਕੁਝ ਬੀਮਾਰੀਆਂ ਨਾਲ ਪੀੜਤ ਹੈ ਅਤੇ ਜੇਲ੍ਹ ਤੋਂ ਲਿਜਾਉਣ ਦੀ ਵਿਵਸਥਾ ਕਰਦੇ ਸਮੇਂ ਇਸ ਗੱਲ ਨੂੰ ਧਿਆਨ ‘ਚ ਰੱਖਿਆ ਜਾਵੇ।

ਉੱਤਰ ਪ੍ਰਦੇਸ਼ ਪੁਲਸ ਨੇ ਕਿਹਾ ਹੈ ਕਿ ਅੰਸਾਰੀ ‘ਤੇ ਪ੍ਰਦੇਸ਼ ਅਤੇ ਉਸ ਤੋਂ ਬਾਹਰ 52 ਮਾਮਲੇ ਚੱਲ ਰਹੇ ਹਨ ਅਤੇ ਇਨ੍ਹਾਂ ‘ਚੋਂ 15 ‘ਤੇ ਸੁਣਵਾਈ ਚੱਲ ਰਹੀ ਹੈ। ਬਾਂਦਾ ਜ਼ਿਲ੍ਹਾ ਜੇਲ੍ਹ ਦੇ ਕਾਰਜਵਾਹਕ ਸੁਪਰਡੈਂਟ ਪ੍ਰਮੋਦ ਤਿਵਾੜੀ ਨੇ ਕਿਹਾ ਹੈ ਕਿ ਅੰਸਾਰੀ ਲਈ ਬੈਰਕ ਨੰਬਰ-15 ‘ਚ ਸਾਰੇ ਇੰਤਜ਼ਾਮ ਕੀਤੇ ਗਏ ਹਨ ਅਤੇ ਕੋਈ ਵੀ ਕੈਦੀ ਉੱਥੇ ਪਹੁੰਚ ਨਹੀਂ ਸਕਦਾ। ਉਨ੍ਹਾਂ ਦੱਸਿਆ,”ਬੈਰਕ ‘ਚ ਜੇਲ੍ਹ ਦੇ ਤਿੰਨ ਸੁਰੱਖਿਆ ਕਰਮੀ ਤਾਇਨਾਤ ਰਹਿਣਗੇ।”

Click to comment

Leave a Reply

Your email address will not be published. Required fields are marked *

Most Popular

To Top