News

ਬੀਜਾਪੁਰ ਦੇ ਨਕਸਲੀ ਹਮਲੇ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਹੋਏ ਹਮਲੇ ਦੌਰਾਨ 32 ਜਵਾਨ ਸ਼ਹੀਦ ਹੋਏ ਹਨ। ਇਹਨਾਂ ਵਿਚੋਂ 22 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਇਕ ਅਜੇ ਵੀ ਲਾਪਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਮਲੇ ਪਿੱਛੇ ਗ਼ਲਤੀ ਖ਼ੁਫ਼ੀਆ ਜਾਣਕਾਰੀ ਦਾ ਹੋਣਾ ਦਸਿਆ ਜਾ ਰਿਹਾ ਹੈ।

Chhattisgarh Maoist attack: Security Forces Walked Into U-Shaped Trap Based  On Faulty Intel, say sources

ਸੁਰੱਖਿਆ ਬਲਾਂ ਨੂੰ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਨਕਸਲੀਆਂ ਦੇ ਦੋ ਵੱਡੇ ਕਮਾਂਡਰ ਮਾਡਵੀ ਹਿਡਮਾ ਤੇ ਉਸ ਦੀ ਸਹਿਯੋਗੀ ਸੁਜਾਤਾ ਬੀਜਾਪੁਰ ਦੇ ਤਰੇਮ ਇਲਾਕੇ ਵਿੱਚ ਜੋਨਾਗੁੜਾ ਪਹਾੜੀਆਂ ਕੋਲ ਕਿਤੇ ਲੁਕੇ ਹੋਏ ਹਨ। ਜਾਣਕਾਰੀ ਮਿਲਣ ਤੋਂ ਬਾਅਦ ਸ਼ੁੱਕਰਵਾਰ ਦੀ ਰਾਤ ਨੂੰ ਬੀਜਾਪੁਰ ਤੇ ਸੁਕਮਾ ਜ਼ਿਲ੍ਹੇ ਤੋਂ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਕੋਬਰਾ ਬਟਾਲੀਅਨ, ਡੀਆਰਜੀ ਤੇ ਐਸਟੀਐਫ ਦੀ ਸਾਂਝੀ ਟੀਮ ਨੂੰ ਨਕਸਲੀ ਵਿਰੋਧੀ ਮੁਹਿੰਮ ਲਈ ਰਵਾਨਾ ਕੀਤਾ ਗਿਆ ਸੀ।

ਇਸ ਵਿੱਚ ਬੀਜਾਪੁਰ ਜ਼ਿਲ੍ਹੇ ਦੇ ਤਰੇਮ, ਉਸਰੂ, ਸੁਕਮਾ ਜ਼ਿਲ੍ਹੇ ਦੇ ਮਿਨਾਪਾ ਤੇ ਨਰਸਾਪੁਰਮ ਤੋਂ ਲਗਭਗ ਦੋ ਹਜ਼ਾਰ ਜਵਾਨ ਸ਼ਾਮਲ ਸਨ। ਸੂਤਰਾਂ ਮੁਤਾਬਕ ਸੁਰੱਖਿਆ ਬਲਾਂ ਨੂੰ ਮਿਲੀ ਨਕਸਲੀਆਂ ਦੇ ਲੁਕੇ ਹੋਣ ਬਾਰੇ ਜਾਣਕਾਰੀ ਇੱਕ ਜਾਲ ਸਿੱਧ ਹੋਈ ਹੈ।

ਸੂਤਰਾਂ ਅਨੁਸਾਰ ਖ਼ੁਫ਼ੀਆ ਜਾਣਕਾਰੀ ਦੇ ਆਧਾਰ ਉੱਤੇ ਸੁਰੱਖਿਆ ਬਲ ਜਦੋਂ ਸੁਰਾਗ਼ ਵਾਲੀ ਥਾਂ ਉੱਤੇ ਪੁੱਜੇ, ਤਾਂ ਲਗਭਗ 400 ਨਕਸਲੀਆਂ ਨੇ ਉਨ੍ਹਾਂ ਨੂੰ ਤਿੰਨ ਪਾਸਿਓਂ ਘੇਰ ਲਿਆ। ਉੱਥੇ ਸੁਰੱਖਿਆ ਬਲਾਂ ’ਤੇ ਨਕਸਲੀਆਂ ਵਿਚਾਲੇ ਜ਼ੋਰਦਾਰ ਮੁਕਾਬਲਾ ਹੋਇਆ।

Click to comment

Leave a Reply

Your email address will not be published. Required fields are marked *

Most Popular

To Top