News

ਪੰਜਾਬ ’ਚ ਕਈ ਰੇਲਾਂ ਰੱਦ, ਡਾਇਵਰਟ ਅਤੇ ਰੂਟ ਘੱਟ ਕਰਨ ਦਾ ਐਲਾਨ

ਕਿਸਾਨ ਅੰਦੋਲਨ ਨੂੰ ਦੇਖਦੇ ਹੋਏ 24 ਸਤੰਬਰ ਤੋਂ ਲਗਾਤਾਰ ਰੇਲ ਗੱਡੀਆਂ ਨੂੰ ਰੱਦ, ਅੰਸ਼ਕ ਰੱਦ ਅਤੇ ਕਈ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ। ਰੇਲ ਵਿਭਾਗ ਨੇ 28, 29, ਅਤੇ 30 ਨਵੰਬਰ ਲਈ ਜਿਹਨਾਂ ਰੇਲਗੱਡੀਆਂ ਬਾਰੇ ਹੁਕਮ ਜਾਰੇ ਕੀਤੇ ਗਏ ਹਨ ਉਹਨਾਂ ਵਿੱਚ ਰੇਲ ਨੰਬਰ 5531 ਸਹਰਸਾ-ਅੰਮ੍ਰਿਤਸਰ ਐਕਸਪ੍ਰੈਸ ਦੀ 29 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਵਿਸ਼ੇਸ਼ ਰੇਲ ਯਾਤਰਾ ਰੱਦ ਕੀਤੀ ਜਾਵੇਗੀ ਜਦਕਿ 05532 ਅੰਮ੍ਰਿਤਸਰ 30 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਸਹਰਸਾ ਐਕਸਪ੍ਰੈਸ ਦੀ ਵਿਸ਼ੇਸ਼ ਰੇਲ ਯਾਤਰਾ ਰੱਦ ਕੀਤੀ ਜਾਵੇਗੀ।

ਟ੍ਰੇਨ ਨੰਬਰ 02716 ਅੰਮ੍ਰਿਤਸਰ-ਨਾਂਦੇੜ ਐਕਸਪ੍ਰੈੱਸ ਜੇਸੀਓ 29 ਨਵੰਬਰ ਨੂੰ ਨਵੀਂ ਦਿੱਲੀ ਤੋਂ ਸ਼ੁਰੂ ਹੋਵੇਗੀ ਅਤੇ ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਦੇ ਵਿਚਕਾਰ ਅੰਸ਼ਕ ਤੌਰ ‘ਤੇ ਰੱਦ ਕੀਤੀ ਜਾਏਗੀ। 02926 ਅੰਮ੍ਰਿਤਸਰ-ਬਾਂਦਰਾ ਟਰਮਿਨਸ ਐਕਸਪ੍ਰੈੱਸ 28 ਨਵੰਬਰ ਨੂੰ ਅਤੇ 29 ਨਵੰਬਰ ਨੂੰ ਚੰਡੀਗੜ੍ਹ ਤੱਕ ਚੱਲੇਗੀ ਅਤੇ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਦਰਮਿਆਨ ਰੱਦ ਕੀਤੀ ਜਾਵੇਗੀ।

02357 ਕੋਲਕਾਤਾ-ਅੰਮ੍ਰਿਤਸਰ ਐਕਸਪ੍ਰੈੱਸ ਜੇਸੀਓ 28 ਨਵੰਬਰ ਨੂੰ ਅੰਬਾਲਾ ਵਿਚ ਸਮਾਪਤ ਹੋਵੇਗੀ। 02358 ਅੰਮ੍ਰਿਤਸਰ-ਕੋਲਕਾਤਾ ਐਕਸਪ੍ਰੈੱਸ ਜੇਸੀਓ 30 ਨਵੰਬਰ ਨੂੰ ਅੰਬਾਲਾ ਵਿਖੇ ਖਤਮ ਹੋਵੇਗੀ ਅਤੇ ਅੰਬਾਲਾ-ਅੰਮ੍ਰਿਤਸਰ-ਅੰਬਾਲਾ ਦਰਮਿਆਨ ਅੰਸ਼ਕ ਤੌਰ ‘ਤੇ ਰੱਦ ਕੀਤੀ ਜਾਵੇਗੀ।

02025 ਨਾਗਪੁਰ-ਅੰਮ੍ਰਿਤਸਰ ਨੂੰ 28 ਨਵੰਬਰ ਨੂੰ ਨਵੀਂ ਦਿੱਲੀ ਵਿਚ ਸਮਾਪਤ ਕੀਤੀ ਜਾਵੇਗੀ। ਨਤੀਜੇ ਵਜੋਂ, 02026 ਅੰਮ੍ਰਿਤਸਰ-ਨਾਗਪੁਰ ਐਕਸਪ੍ਰੈੱਸ ਸਪੈਸ਼ਲ 30 ਨਵੰਬਰ ਨੂੰ ਨਵੀਂ ਦਿੱਲੀ ਤੱਕ ਚੱਲੇਗੀ ਅਤੇ ਨਵੀਂ ਦਿੱਲੀ ਅਤੇ ਅੰਮ੍ਰਿਤਸਰ ਦਰਮਿਆਨ ਰੱਦ ਕੀਤੀ ਜਾਵੇਗੀ।

04651 ਜਯਾਨਗਰ-ਅੰਮ੍ਰਿਤਸਰ ਐਕਸਪ੍ਰੈੱਸ ਵਿਸ਼ੇਸ਼ 29 ਨਵੰਬਰ ਨੂੰ ਅੰਬਾਲਾ ਵਿਚ ਸਮਾਪਤ ਹੋਵੇਗੀ। ਨਤੀਜੇ ਵਜੋਂ, 04652 ਅੰਮ੍ਰਿਤਸਰ-ਜਯਾਨਗਰ ਐਕਸਪ੍ਰੈੱਸ ਵਿਸ਼ੇਸ਼ 29 ਨਵੰਬਰ ਨੂੰ ਅੰਬਾਲਾ ਵਿਖੇ ਰੁਕੇਗੀ ਅਤੇ ਅੰਬਾਲਾ-ਅੰਮ੍ਰਿਤਸਰ ਦਰਮਿਆਨ ਰੱਦ ਕੀਤੀ ਜਾਵੇਗੀ।

ਰੇਲਗੱਡੀ ਨੰਬਰ 02904 ਅੰਮ੍ਰਿਤਸਰ-ਮੁੰਬਈ ਸੈਂਟਰਲ ਐਕਸਪ੍ਰੈੱਸ ਸਪੈਸ਼ਲ ਅੰਮ੍ਰਿਤਸਰ-ਤਰਨਤਾਰਨ-ਬਿਆਸ ਦੇ ਰਸਤੇ ਚਲਾਇਆ ਜਾਵੇਗਾ। 02903 ਮੁੰਬਈ ਸੈਂਟਰਲ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਜੇਸੀਓ ਬਿਆਸ-ਤਰਨਤਾਰਨ-ਅੰਮ੍ਰਿਤਸਰ ਦੇ ਰਸਤੇ ਚੱਲੇਗੀ।

04649/73 ਜਯਾਨਗਰ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਨੂੰ ਬਿਆਸ-ਤਰਨਤਾਰਨ-ਅੰਮ੍ਰਿਤਸਰ ਦੇ ਰਸਤੇ ਚਲਾਇਆ ਜਾਵੇਗਾ। 04650/74 ਅੰਮ੍ਰਿਤਸਰ-ਜਯਨਗਰ ਐਕਸਪ੍ਰੈੱਸ ਸਪੈਸ਼ਲ ਨੂੰ 28 ਨਵੰਬਰ ਨੂੰ ਅੰਮ੍ਰਿਤਸਰ- ਤਰਨਤਾਰਨ-ਬਿਆਸ ਦੇ ਰਸਤੇ ਚਲਾਉਣ ਲਈ ਕਿਹਾ ਗਿਆ ਹੈ। 00464 ਅੰਮ੍ਰਿਤਸਰ-ਹਾਵੜਾ ਪਾਰਸਲ ਐਕਸਪ੍ਰੈੱਸ ਟ੍ਰੇਨ ਨੂੰ ਜੇਸੀਓ ਅੰਮ੍ਰਿਤਸਰ-ਤਰਨਤਾਰਨ-ਬਿਆਸ ਰਸਤੇ ਭੇਜਿਆ ਜਾਵੇਗਾ।

Click to comment

Leave a Reply

Your email address will not be published.

Most Popular

To Top