ਪੰਜਾਬ ’ਚ ਇੱਕ ਮੌਕਾ ਮੰਗਣ ਵਾਲੇ ਪੰਜਾਬ ਨੂੰ ਬਰਬਾਦ ਕਰ ਦੇਣਗੇ: ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਰਾਜਪੁਰਾ ਵਿੱਚ ਨਵੀਂ ਸੋਚ ਨਵਾਂ ਪੰਜਾਬ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਹਨ। ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਸਿਆਸੀ ਪਾਰਟੀਆਂ ਤੇ ਨਿਸ਼ਾਨੇ ਵੀ ਲਾਏ। ਰਾਹੁਲ ਗਾਂਧੀ ਨੇ ਕਿਹਾ ਕਿ, “ਸਰਕਾਰ ਬਣੇਗੀ ਤਾਂ ਡਰੱਗ ਖਿਲਾਫ਼ ਸੰਸਥਾ ਖੋਲ੍ਹਾਂਗੇ। ਭਾਜਪਾ ਦੀ ਸਰਕਾਰ ਨਹੀਂ ਆ ਰਹੀ, ਉਹ ਸਮਾਂ ਖਰਾਬ ਕਿਉਂ ਕਰ ਰਹੇ ਹਨ।”

ਰਾਹੁਲ ਗਾਂਧੀ ਨੇ ਕਿਹਾ ਕਿ, 2013 ਵਿੱਚ ਮੈਂ ਪੰਜਾਬ ਵਿੱਚ ਡਰੱਗ ਦਾ ਮੁੱਦਾ ਚੁੱਕਿਆ ਸੀ, ਉਸ ਸਮੇਂ ਮੇਰਾ ਮਜ਼ਾਕ ਉਡਾਇਆ ਗਿਆ ਸੀ। ਮੈਂ ਜਦੋਂ ਮੂੰਹ ਖੋਲ੍ਹਦਾ ਹਾਂ ਤਾਂ ਸੋਚ-ਸਮਝ ਕੇ ਬੋਲਦਾ ਹਾਂ। ਤੁਹਾਨੂੰ ਚੰਗਾ ਲੱਗੇ ਜਾਂ ਬੁਰਾ ਮੈਂ ਝੂਠੇ ਵਾਅਦੇ ਨਹੀਂ ਕਰ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹੀ ਰਸਤਾ ਦਿਖਾਇਆ ਕਿ ਸੋਚ ਸਮਝ ਕੇ ਬੋਲੋ।” ਰਾਹੁਲ ਨੇ ਕਿਹਾ ਕਿ, “ਜੇ ਜਨਤਾ ਝੂਠੇ ਵਾਅਦੇ ਸੁਣਨਾ ਚਾਹੁੰਦੀ ਹੈ ਤਾਂ ਮੋਦੀ ਜੀ, ਬਾਦਲ ਜੀ ਅਤੇ ਕੇਜਰੀਵਾਲ ਜੀ ਨੂੰ ਸੁਣਨ। ਮੈਨੂੰ ਸਿਰਫ ਸੱਚ ਬੋਲਣਾ ਸਿਖਾਇਆ ਗਿਆ ਹੈ।”
ਰਾਹੁਲ ਗਾਂਧੀ ਨੇ ਕਿਹਾ ਕਿ, “ਮੈਂ ਕੋਰੋਨਾ ਦੇ ਸਮੇਂ ਵੀ ਕਈ ਵਾਰ ਤਿਆਰੀਆਂ ਕਰਨ ਲਈ ਬੋਲਿਆ ਸੀ ਕਿ ਤੂਫ਼ਾਨ ਆਉਣ ਵਾਲਾ ਹੈ ਪਰ ਫਿਰ ਮੇਰਾ ਮਜ਼ਾਕ ਉਡਾਇਆ ਗਿਆ। ਮੈਂ ਤਿਆਰੀ ਦੀ ਗੱਲ ਕਰ ਰਿਹਾ ਸੀ, ਪ੍ਰਧਾਨ ਮੰਤਰੀ ਥਾਲੀ ਵਜਾਉਣ ਲਈ ਕਹਿ ਰਹੇ ਸਨ।” ਰਾਹੁਲ ਗਾਂਧੀ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ, “ਉਹ ਮੁਹੱਲਾ ਕਲੀਨਿਕ ਦੀ ਗੱਲ ਕਰਦੀ ਹੈ।
ਸ਼ੀਲਾ ਦੀਕਸ਼ਤ ਨੇ ਪਹਿਲਾ ਮੁਹੱਲਾ ਕਲੀਨਿਕ ਬਣਾਇਆ ਸੀ। ਆਮ ਆਦਮੀ ਪਾਰਟੀ ਦੀ ਮੁਹੱਲਾ ਕਲੀਨਿਕ ਕੋਰੋਨਾ ਦੇ ਸਮੇਂ ਕਿੱਥੇ ਸੀ? ਲੋਕ ਸੜਕਾਂ ‘ਤੇ ਮਰ ਰਹੇ ਸਨ, ਆਕਸੀਜਨ ਸਿਲੰਡਰ ਕਿੱਥੇ ਸਨ?” ਕਾਂਗਰਸ ਸ਼ਾਂਤੀ ਕਾਇਮ ਰੱਖ ਸਕਦੀ ਹੈ। ਇਕ ਮੌਕਾ ਮੰਗਣ ਵਾਲੇ ਪੰਜਾਬ ਨੂੰ ਬਰਬਾਦ ਕਰ ਦੇਣਗੇ।”
