News

ਪੰਜਾਬ ’ਚ ਆਈ ਤੂਫ਼ਾਨ ਰੂਪੀ ਹਨੇਰੀ ਕਾਰਨ ਮਚੀ ਤਬਾਹੀ

ਰਾਤ ਦੇ ਸਮੇਂ ਪੰਜਾਬ ’ਚ ਆਈ ਤੂਫ਼ਾਨ ਰੂਪੀ ਧੂੜ ਭਰੀ ਹਨੇਰੀ ਕਾਰਨ ਚਾਰੇ ਪਾਸੇ ਉਥਲ-ਪੁਥਲ ਮਚ ਗਈ। ਜ਼ਮੀਨ ਤੋਂ ਲੈ ਕੇ ਆਸਮਾਨ ਤਕ ਧੂੜ ਹੀ ਧੂੜ ਦਾ ਪਸਾਰ ਹੋਣ ਲੱਗਾ ਹੈ। ਉੱਥੇ ਹੀ ਤੂਫ਼ਾਨ ਕਾਰਨ ਲੁਧਿਆਣਾ ਦੀ ਰਫ਼ਤਾਰ ਰੁਕ ਗਈ। ਤੂਫ਼ਾਨ ਦੀ ਗਤੀ ਤੇਜ਼ ਹੋਣ ਕਾਰਨ ਸੜਕਾਂ ’ਤੇ ਨਿਕਲਦੇ ਵਾਹਨ ਡਗਮਗਾਉਣ ਲੱਗੇ ਸਨ।

Typhoon Haishen unleashes rain, strong winds in south Japan

ਹਨੇਰੀ ਕਾਰਨ ਕੁਝ ਦੂਰੀ ’ਤੇ ਜਾ ਰਿਹਾ ਵਿਅਕਤੀ ਵੀ ਨਜ਼ਰ ਨਹੀਂ ਆ ਰਿਹਾ ਸੀ। ਹਰ ਕੋਈ ਅੱਖਾਂ ਮਲਦਾ ਅੱਗੇ ਵਧਦਾ ਨਜ਼ਰ ਆਇਆ। ਉੱਥੇ ਹੀ ਕਈ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਦੀਆਂ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਦੁਕਾਨਾਂ ਦੇ ਬਾਹਰ ਲੱਗੇ ਸਾਈਨ ਬੋਰਡ ਟੁੱਟ ਕੇ ਸੜਕਾਂ ’ਤੇ ਡਿੱਗ ਪਏ।

ਹਨੇਰੀ ਕਾਰਨ ਬਿਜਲੀ ਦੀਆਂ ਤਾਰਾਂ ’ਤੇ ਦਰੱਖ਼ਤ ਡਿਗਣ ਨਾਲ ਵੀ ਪਾਵਰ ਸਪਲਾਈ ਡਗਮਗਾ ਗਈ। ਬਹੁਤ ਸਾਰੇ ਇਲਾਕਿਆਂ ਵਿੱਚ ਬਿਜਲੀ ਠੱਪ ਹੋ ਗਈ। ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਤੂਫ਼ਾਨ ਆਇਆ ਹੈ। ਇਸ ਤੋਂ ਬਾਅਦ ਥੋੜੀ ਬਾਰਿਸ਼ ਤੋਂ ਲੋਕਾਂ ਨੂੰ ਰਾਹਤ ਮਿਲੀ। ਮੀਂਹ ਪੈਣ ਨਾਲ ਧੂੜ ਘੱਟ ਗਈ ਸੀ।  

Click to comment

Leave a Reply

Your email address will not be published. Required fields are marked *

Most Popular

To Top