ਪੰਜਾਬ ’ਚ ਅੱਜ ਰਾਤ ਤੋਂ ਲੱਗੇਗਾ ਕਰਫਿਊ

ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਅੱਜ ਰਾਤ ਤੋਂ ਫਿਰ ਤੋਂ ਨਾਈਟ ਕਰਫਿਊ ਲੱਗ ਜਾਵੇਗਾ। ਪੰਜਾਬ ਸਰਕਾਰ ਨੇ ਦਿੱਲੀ ਦੀ ਗੰਭੀਰ ਸਥਿਤੀ ਤੇ ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਬੁੱਧਵਾਰ ਨੂੰ ਸਾਰੇ ਪੰਜਾਬ ਵਿੱਚ ਨਾਈਟ ਕਰਫਿਊ ਦੁਬਾਰਾ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਸੀ। 1 ਦਸੰਬਰ ਤੋਂ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਪੰਜਾਬ ਵਿੱਚ ਨਾਈਟ ਕਰਫਿਊ ਰਹੇਗਾ। ਦਸ ਦਈਏ ਕਿ ਅੰਕੜਿਆਂ ਮੁਤਾਬਕ ਦੇਸ਼ ਦੇ ਪਿੰਡਾਂ ਵਿੱਚ ਨਵੇਂ ਕੋਰੋਨਾ ਕੇਸ ਤੇਜ਼ੀ ਨਾਲ ਵਧ ਰਹੇ ਹਨ ਜਦਕਿ ਸ਼ਹਿਰੀ ਇਲਾਕਿਆਂ ਵਿੱਚ ਕੋਵਿਡ-19 ਮਹਾਂਮਾਰੀ ਤੋਂ ਥੋੜੀ ਰਾਹਤ ਮਿਲੀ ਹੈ।
ਇਹਨਾਂ 284 ਜ਼ਿਲ੍ਹਿਆਂ ਦੇ 55.3% ਯਾਨੀ 157 ਜ਼ਿਲ੍ਹੇ ਗ੍ਰਾਮੀਣ ਇਲਾਕਿਆਂ ਦੇ ਹਨ। ਉੱਥੇ ਹੀ 21.1% ਯਾਨੀ 60 ਜ਼ਿਲ੍ਹੇ ਅਰਧ-ਸ਼ਹਿਰੀ ਜਦਕਿ 16.9% ਯਾਨੀ 48 ਜ਼ਿਲ੍ਹੇ ਸ਼ਹਿਰੀ ਇਲਾਕੇ ਦੇ ਹਨ।
ਧਿਆਨ ਰਹੇ ਕਿ ਸਤੰਬਰ ਵਿੱਚ ਹਰ ਦਿਨ ਔਸਤਨ 90 ਹਜ਼ਾਰ ਨਵੇਂ ਕੇਸ ਆ ਰਹੇ ਸਨ। ਯਾਨੀ ਜਿਹੜੇ 284 ਜ਼ਿਲ੍ਹਿਆਂ ਵਿੱਚ ਨਵੇਂ ਕੋਰੋਨਾ ਮਾਮਲਿਆਂ ਦਾ ਹੜ ਆ ਰਿਹਾ ਹੈ ਉਹਨਾਂ ਵਿੱਚ 80% ਤੋਂ ਜ਼ਿਆਦਾ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਦੇ ਹਨ ਜਿੱਥੇ ਸਿਹਤ ਦੀ ਮਾੜੀ ਵਿਵਸਥਾ ਹੈ।
