News

ਪੰਜਾਬ ’ਚ ਅਮਰਜੈਂਸੀ ਅਣ-ਐਲਾਨੇ ਕੱਟ ਲਗਾਉਣ ਦੇ ਹੁਕਮ ਜਾਰੀ, ਬਿਜਲੀ ਸੰਕਟ ਹੋਇਆ ਗੰਭੀਰ

ਪੰਜਾਬ ਵਿੱਚ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। 9 ਸਾਲ ਬਾਅਦ ਹਾਲਾਤ ਇਹ ਹਨ ਕਿ ਸੂਬੇ ਵਿੱਚ 250 ਲੱਖ ਯੂਨਿਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ, ਜਿਸ ਕਾਰਨ ਪੰਜਾਬ ਵਿੱਚ ਐਮਰਜੈਂਸੀ ਅਣ-ਐਲਾਨੇ ਕੱਟ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪਾਵਰਕਾਮ ਨੇ ਸਮੁੱਚੇ ਪੰਜਾਬ ਵਿੱਚ ਖਾਤੇ ਲੋਡ ਵੱਧਦੇ ਹੀ ਬਿਜਲੀ ਕੱਟ ਲਾਉਣ ਦੇ ਹੁਕਮ ਦਿੱਤੇ ਹਨ। ਕਿਸਾਨਾਂ ਨੂੰ ਵੀ 5-6 ਘੰਟੇ ਬਿਜਲੀ ਹੀ ਮਿਲ ਰਹੀ ਹੈ, ਜਿਸ ਕਾਰਨ ਸੂਬੇ ਵਿੱਚ ਪੂਰੀ ਤਰ੍ਹਾਂ ਉਥਲ-ਪੁਥਲ ਹੋ ਗਿਆ।

In India, 7% of the population do not have access to electricity yet

ਤਲਵੰਡੀ ਸਾਬੋ ਦਾ ਪੂਰਾ ਹੀ ਯੂਨਿਟ ਜੋ ਕਿ ਸਾਢੇ 600 ਮੈਗਾਵਾਟ ਦਾ ਹੈ, ਮਾਰਚ ਤੋਂ ਬੰਦ ਪਿਆ ਹੈ ਅਤੇ ਰੋਪੜ ਦਾ ਯੂਨਿਟ ਵੀ ਅੱਜ ਤੱਕ ਨਹੀਂ ਚੱਲ ਸਕਿਆ ਹੈ। ਪਾਵਰਕਾਮ ਨੂੰ ਪਿਛਲੇ ਕਈ ਮਹੀਨਿਆਂ ਤੋਂ ਰੈਗੂਲਰ ਚੇਅਰਮੈਨ ਨਹੀਂ ਮਿਲ ਸਕਿਆ। ਇੱਥੇ ਪਾਵਰਕਾਮ ਦਾ ਚਾਰਜ ਇਕ ਸੀਨੀਅਰ ਆਈਏਐਸ ਅਫ਼ਸਰ ਨੂੰ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ ਤੇ ਇਹ ਅਧਿਕਾਰੀ ਹਫ਼ਤੇ ਵਿੱਚ ਵੀ ਇਕ ਵਾਰ ਹੀ ਮਸਾ ਪਾਵਰਕਾਮ ਦੇ ਦਫ਼ਤਰ ਵਿੱਚ ਬੈਠਦਾ ਹੈ ਜਦੋਂਕਿ ਗਰਮੀ ਦੇ ਸੀਜ਼ਨ ਵਿੱਚ ਇੱਥੇ ਰੈਗੂਲਰ ਚੇਅਰਮੈਨ ਦੀ ਲੋੜ ਹੈ।

ਪਾਵਰਕਾਮ ਨੂੰ ਇਸ ਸਮੇਂ ਬਾਹਰੋਂ ਵੀ ਫ਼ਾਲਤੂ ਬਿਜਲੀ ਨਹੀਂ ਮਿਲ ਰਹੀ ਕਿਉਂਕਿ ਚਾਰੇ ਪਾਸੇ ਗਰਮੀ ਦਾ ਮਾਹੌਲ ਹੈ। ਇਸ ਸਮੇਂ ਪਾਵਰਕਾਮ ਦਾ ਸਹਾਰਾ ਸਿਰਫ਼ ਤੇ ਸਿਰਫ਼ ਇੰਦਰ ਦੇਵਤਾ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਪੰਜਾਬ ਵਿਚ ਮੀਂਹ ਨਾ ਪਿਆ ਤਾਂ ਸ਼ਹਿਰਾਂ ’ਚ ਵੀ ਬਿਜਲੀ ਦੇ ਕੱਟ 8 ਘੰਟੇ ਤੱਕ ਪੁੱਜ ਸਕਦੇ ਹਨ। ਇਸ ਲਈ ਸੂਬੇ ਦੇ ਲੋਕਾਂ ਨੂੰ ਵੱਡੇ ਕੱਟਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਭਾਖੜਾ ਡੈਮ ’ਚ ਪਿਛਲੇ ਸਾਲ ਅੱਜ ਦੇ ਦਿਨ ਪਾਣੀ ਦਾ ਲੈਵਲ 1581.50 ਫੁੱਟ ਸੀ, ਜਦੋਂ ਕਿ ਇਸ ਸਾਲ ਡੈਮ ’ਚ ਪਾਣੀ ਦਾ ਲੈਵਲ 1524.60 ਫੁੱਟ ਹੈ।

ਇਸੇ ਤਰ੍ਹਾਂ ਪੌਂਗ ਡੈਮ ਵਿਚ ਇਹ ਪਿਛਲੇ ਸਾਲ ਦੇ 1335 ਫੁੱਟ ਦੇ ਪੱਧਰ ਦੇ ਮੁਕਾਬਲੇ 1281 ਫੁੱਟ ਹੈ। ਭਾਖੜਾ ਡੈਮ ਪੰਜਾਬ ਦੀ ਬਿਜਲੀ ਦਾ ਵੱਡਾ ਸਰੋਤ ਹੈ। ਪਾਣੀ ਦਾ ਲੈਵਲ ਘੱਟਣ ਕਾਰਨ ਉੱਥੇ ਬਿਜਲੀ ਦਾ ਉਤਪਾਦਨ ਵੀ ਘੱਟ ਹੋ ਰਿਹਾ ਹੈ, ਜਿਸ ਕਾਰਨ ਚੇਅਰਮੈਨ ਪਾਵਰਕਾਮ ਭਾਖੜਾ ਡੈਮ ਦੇ ਦੁਆਰ ਜਾ ਪੁੱਜੇ ਹਨ। ਇਸ ਸਮੇਂ ਪਾਵਰਕਾਮ ਨੂੰ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਵੱਲੋਂ 194 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਜਾਂਦੀ ਹੈ।

ਇਸ ਦੌਰਾਨ ਪਾਵਰਕਾਮ ਦੀ ਆਪਣੀ ਰੋਜ਼ਾਨਾ ਰਿਪੋਰਟ ਮੁਤਾਬਕ ਬਿਜਲੀ ਸਪਲਾਈ ਦੀ ਘਾਟ ਕਾਰਨ ਕੱਟਾਂ ਦਾ ਸਿਲਸਿਲਾ ਜਾਰੀ ਹੈ। ਜਿੱਥੇ ਪਾਵਰਕਾਮ ਨੇ ਮੰਗ ਤੇ ਸਪਲਾਈ ਵਿਚਕਾਰਲਾ ਖੱਪਾ ਪੂਰਨ ਲਈ 27 ਜੂਨ ਤੱਕ ਸਿਰਫ 6 ਲੱਖ ਯੂਨਿਟ ਬਿਜਲੀ ਦੀ ਘਾਟ ਕਾਰਨ ਕੱਟ ਲਗਾਏ ਸੀ, ਉੱਥੇ ਹੀ 28 ਜੂਨ ਨੂੰ 60 ਲੱਖ ਯੂਨਿਟ ਤੇ 29 ਜੂਨ ਨੂੰ 132 ਲੱਖ ਯੂਨਿਟ ਬਿਜਲੀ ਦੀ ਸਪਲਾਈ ਘੱਟ ਹੋਣ ਕਾਰਨ ਕੱਟ ਲਗਾਏ ਗਏ। ਇਸ ਰਿਪੋਰਟ ਮੁਤਾਬਕ 29 ਜੂਨ ਨੂੰ ਬਿਜਲੀ ਦੀ ਮੰਗ 3101 ਲੱਖ ਯੂਨਿਟ ਸੀ, ਜਦੋਂਕਿ ਪਾਵਰਕਾਮ ਕੋਲ ਸਪਲਾਈ ਸਿਰਫ 2969 ਲੱਖ ਯੂਨਿਟ ਸੀ, ਜਿਸ ਕਾਰਨ 132 ਲੱਖ ਯੂਨਿਟ ਦੀ ਪੂਰਤੀ ਵਾਸਤੇ ਕੱਟ ਲਗਾਏ ਹਨ।

Click to comment

Leave a Reply

Your email address will not be published.

Most Popular

To Top