News

ਪੰਜਾਬ ’ਚ ਅਜੇ 18 ਸਾਲ ਤੋਂ ਵੱਧ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ

1 ਮਈ ਤੋਂ ਪੂਰੇ ਭਾਰਤ ਵਿੱਚ 18 ਤੋਂ 44 ਸਾਲ ਦੇ ਲੋਕਾਂ ਨੂੰ ਮੁਫ਼ਤ ਵੈਕਸੀਨ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਪਰ ਪੰਜਾਬ ਵਿੱਚ 1 ਮਈ ਤੋਂ 18 ਸਾਲਾਂ ਦੇ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਜਾਵੇਗਾ। ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਇਸ ਤੇ ਕਿਹਾ ਕਿ ਪੰਜਾਬ ਵਿੱਚ ਵੈਕਸੀਨ ਦੀ ਭਾਰੀ ਕਮੀ ਹੈ ਇਸ ਲਈ ਇਹ ਮੁਹਿੰਮ ਪੰਜਾਬ ਵਿੱਚ ਸ਼ੁਰੂ ਨਹੀਂ ਹੋਵੇਗੀ।

ਉਹਨਾਂ ਕਿਹਾ ਕਿ 45 ਸਾਲਾਂ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ ਟੀਕਾ ਲਵਾਉਣ ਲਈ ਲੋੜੀਂਦੀ ਮਾਤਰਾ ਵਿੱਚ ਟੀਕੇ ਉਪਲੱਬਧ ਨਹੀਂ ਹਨ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 30 ਲੱਖ ਵੈਕਸੀਨ ਖਰੀਦਣ ਦੇ ਆਰਡਰ ਦਿੱਤੇ ਗਏ ਹਨ ਪਰ ਅਜੇ ਇਹ ਕਹਿਣਾ ਮੁਸ਼ਕਿ ਹੈ ਕਿ ਵੈਕਸੀਨ ਦੀ ਸਪਲਾਈ ਦਵਾਈ ਕੰਪਨੀਆਂ ਵੱਲੋਂ ਕਦੋਂ ਤੱਕ ਪੰਜਾਬ ਨੂੰ ਦਿੱਤੀ ਜਾਵੇਗੀ।

ਪੰਜਾਬ ਸਰਕਾਰ ਵੱਲੋਂ 45 ਸਾਲਾਂ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਉਣ ਦਾ ਕੰਮ ਜਾਰੀ ਰੱਖਿਆ ਜਾਵੇਗਾ। ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਜਦ ਪੰਜਾਬ ਕੋਲ ਵਾਧੂ ਵੈਕਸੀਨ ਹੀ ਨਹੀਂ ਹੈ ਤਾਂ ਉਸ ਹਾਲਾਤ ਵਿੱਚ ਘੱਟ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਉਣ ਦਾ ਕੰਮ ਕਿਵੇਂ ਕੀਤਾ ਜਾ ਸਕਦਾ ਹੈ।

ਕੋਰੋਨਾ ਹਾਲਾਤਾਂ ਨੂੰ ਲੈ ਕੇ ਸੂਬਾ ਸਰਕਾਰ ਲਗਾਤਾਰ ਕੇਂਦਰ ਸਰਕਾਰ ਨਾਲ ਸੰਪਰਕ ਰੱਖ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਕੋਲ ਇਸ ਸਮੇਂ 2 ਦਿਨ ਤੋਂ ਵੀ ਘੱਟ ਸਮੇਂ ਦੀ ਵੈਕਸੀਨ ਬਾਕੀ ਬਚੀ ਹੋਈ ਹੈ, ਜੋ ਕਿ ਢਾਈ ਲੱਖ ਦੇ ਲਗਭਗ ਹੈ। ਉਹਨਾਂ ਦਸਿਆ ਕਿ ਕੇਂਦਰ ਤੋਂ ਘੱਟ ਸਪਲਾਈ ਆਉਣ ਦੇ ਕਾਰਨ ਮੁਹੱਈਆ ਵੈਕਸੀਨ ਮੁਤਾਬਕ ਹੀ ਕੰਮ ਚਲਾਇਆ ਜਾ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top