News

ਪੰਜਾਬ ’ਚੋਂ ਪੁਰਾਣੀਆਂ ਸਿਆਸੀ ਪਾਰਟੀਆਂ ਦਾ ਹੋ ਜਾਵੇਗਾ ਸਫ਼ਾਇਆ, ਆਵੇਗੀ ਨਵੀਂ ਪਾਰਟੀ!

ਜਦੋਂ ਤੋਂ ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਸਿਆਸਤਦਾਨਾਂ ਨੂੰ ਸੰਘਰਸ਼ ਤੋਂ ਦੂਰੀ ਬਣਾ ਕੇ ਰੱਖਣ ਨੂੰ ਕਿਹਾ ਗਿਆ ਹੈ। ਲੋਕਾਂ ਨੂੰ ਇਸ ਮਸਲੇ ਦੇ ਹੱਲ ਬਾਰੇ ਸਿਆਸੀ ਦਲਾਂ ਤੇ ਇਕ ਫ਼ੀਸਦ ਵੀ ਭਰੋਸਾ ਨਹੀਂ ਹੈ। ਬਹੁਤ ਸਾਰੀਆਂ ਪਾਰਟੀਆਂ ਕਿਸਾਨਾਂ ਦਾ ਸਮਰਥਨ ਕਰ ਰਹੀਆਂ ਹਨ ਪਰ ਲੋਕ ਉਹਨਾਂ ਤੋਂ ਕੁਝ ਖਾਸ ਪ੍ਰਭਾਵਿਤ ਹੁੰਦੇ ਵਿਖਾਈ ਨਹੀਂ ਦੇ ਰਹੇ।

ਇਸ ਲਈ ਨੌਜਵਾਨਾਂ ਦੇ ਮਨ ਵਿੱਚ ਵੱਖਰੀ ਸਿਆਸੀ ਇੱਛਾ ਅੰਗੜਾਈ ਲੈ ਰਹੀ ਹੈ। ਪੰਜਾਬ ਤੇ ਹਰਿਆਣਾ ਦੇ ਨੌਜਵਾਨ ਕਿਸਾਨ ਅਗਾਮੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿੱਚ ਕਿਸਾਨਾਂ ਨਾਲ ਜੁੜੀ ਨਵੀਂ ਪਾਰਟੀ ਦਾ ਉਭਾਰ ਚਾਹੁੰਦੇ ਹਨ।

ਨੌਜਵਾਨ ਕਿਸਾਨਾਂ ਦੇ ਰਵੱਈਏ ਤੋਂ ਇਹ ਸਪੱਸ਼ਟ ਹੈ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਕਿਸਾਨ ਅੰਦੋਲਨ ਵਿੱਚ ਅਪਣਾ ਰਾਜਨੀਤਿਕ ਲਾਭ ਵੇਖ ਰਹੀਆਂ ਹਨ ਪਰ ਉਹਨਾਂ ਨੂੰ ਕੋਈ ਬਹੁਤਾ ਲਾਭ ਸ਼ਾਇਦ ਹੀ ਮਿਲੇ। ਨੌਜਵਾਨਾਂ ਨੇ ਬਜ਼ੁਰਗਾਂ ਨਾਲ ਖੁੱਲ੍ਹ ਕੇ ਅਪਣੇ ਇਰਾਦੇ ਜ਼ਾਹਰ ਕੀਤੇ ਹਨ।

ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਜੱਥੇਬੰਦੀਆਂ ਦੇ ਲੀਡਰ ਭਾਵੇਂ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਹੋਣ, ਪਰ ਉਹਨਾਂ ਦੀ ਨਵੀਂ ਪੀੜ੍ਹੀ ਵੱਖਰੇ ਰਸਤੇ ਤੇ ਚੱਲਣ ਲਈ ਤਿਆਰ ਹੈ।

ਉਨ੍ਹਾਂ ਆਪਣੇ ਬਜ਼ੁਰਗਾਂ ਨੂੰ ਸਪੱਸ਼ਟ ਤੌਰ ‘ਤੇ ਕਹਿਣ ਲੱਗੇ ਹਨ ਕਿ ਜੇ ਉਹ ਕੇਂਦਰ ਦੀਆਂ ਮੌਜੂਦਾ ਜਾਂ ਭਵਿੱਖ ਦੀਆਂ ਸਰਕਾਰਾਂ ਵਿਰੁੱਧ ਆਪਣੇ ਹੱਕਾਂ ਲਈ ਲੜਨਾ ਚਾਹੁੰਦੇ ਹਨ, ਤਾਂ ਕਿਸਾਨ ਨੇਤਾਵਾਂ ਨੂੰ ਆਪਣੀ ਪਾਰਟੀ ਬਣਾ ਕੇ ਸੰਸਦ ਤੇ ਅਸੈਂਬਲੀ ‘ਚ ਭੇਜਣੀ ਪਏਗੀ ਤਾਂ ਜੋ ਰਾਜਨੀਤਕ ਗੱਲਾਂ ਘੱਟ ਹੋਣ ਤੇ ਸੱਚਾਈ ਨੂੰ ਸਦਨ ‘ਚ ਵਧੇਰੇ ਦੱਸਿਆ ਜਾਏ।  


Click to comment

Leave a Reply

Your email address will not be published. Required fields are marked *

Most Popular

To Top