ਪੰਜਾਬ ਘੁੰਮਣ ਆਇਆ ਗੋਰਾ ਮੁੰਡਾ ਹੋਇਆ ਲੁੱਟ ਦਾ ਸ਼ਿਕਾਰ, ਪੁਲਿਸ ਨੇ ਲੱਭ ਕੇ ਵਾਪਸ ਕੀਤਾ ਫੋਨ

ਪੰਜਾਬ ਘੁੰਮਣ ਆਏ ਵਿਦੇਸ਼ੀ ਲੋਕਾਂ ਨੂੰ ਵੀ ਚੋਰ ਨਹੀਂ ਬਖ਼ਸ਼ ਰਹੇ। ਹੁਣ ਵਰਲਡ ਸਾਈਕਲ ਯਾਤਰਾ ਤੇ ਨਿਕਲੇ ਨਾਰਵੇ ਦੇ ਗੋਰੇ ਮੁੰਡੇ ਐਸਪਿਨ ਲਿਲੀਨਜੇਨ ਦਾ ਲੁਧਿਆਣਾ ਵਿੱਚ ਆਈਫੋਨ-10 ਖੋਹ ਲਿਆ ਗਿਆ ਸੀ। ਪੁਲਿਸ ਨੇ ਗੋਰੇ ਮੁੰਡੇ ਨੂੰ ਉਸ ਦਾ ਆਈਫੋਨ ਲਭ ਕੇ ਵਾਪਸ ਕਰ ਦਿੱਤਾ ਹੈ ਜਿਸ ਤੋਂ ਬਾਅਦ ਐਸਪਿਨ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ।
ਗੋਰਾ ਮੁੰਡਾ ਪੰਜਾਬ ਪੁਲਿਸ ਦੇ ਇਸ ਕੰਮ ਤੋਂ ਬੇਹੱਦ ਖੁਸ਼ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 2 ਸਨੈਚਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਐਸਪਿਨ ਨੇ 6 ਮਹੀਨੇ ਪਹਿਲਾਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਹੁਣ ਤੱਕ ਉਹ 23 ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ। ਜਦੋਂ ਉਹ ਲੁਧਿਆਣਾ ਪੁੱਜਾ ਤਾਂ ਆਪਣਾ ਆਈਫੋਨ-10 ਲੋਕੇਸ਼ਨ ਦੇਖਣ ਲਈ ਬਾਹਰ ਕੱਢ ਕੇ ਚੈੱਕ ਕਰ ਰਿਹਾ ਸੀ।
ਇਸ ਦੌਰਾਨ ਪਿੱਛੋਂ ਆਏ 2 ਮੋਟਰਸਾਈਕਲ ਸਵਾਰਾਂ ਨੇ ਉਸ ਦੇ ਹੱਥਾਂ ‘ਚੋਂ ਆਈਫੋਨ-10 ਖ਼ੋਹ ਲਿਆ ਅਤੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਪੁਲਸ ਨੇ ਉਕਤ ਦੋਹਾਂ ਵਿਅਕਤੀਆਂ ਨੂੰ ਕਾਬੂ ਕਰਕੇ ਗੋਰੇ ਮੁੰਡੇ ਨੂੰ ਉਸ ਦਾ ਫੋਨ ਵਾਪਸ ਕਰ ਦਿੱਤਾ ਹੈ।