ਪੰਜਾਬ ਕੇਂਦਰ ’ਚ ਰੱਖੇਗਾ ਲੰਪੀ ਸਕਿਨ ਬਿਮਾਰੀ ਦਾ ਮੁੱਦਾ!

 ਪੰਜਾਬ ਕੇਂਦਰ ’ਚ ਰੱਖੇਗਾ ਲੰਪੀ ਸਕਿਨ ਬਿਮਾਰੀ ਦਾ ਮੁੱਦਾ!

ਪੰਜਾਬ ਵਿੱਚ ਲੰਪੀ ਬੀਮਾਰੀ ਨੂੰ ਲੈ ਕੇ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਕੇਂਦਰ ਅਤੇ ਸੂਬਾ ਸਰਕਾਰ ਦੀ ਮੀਟਿੰਗ ਦੇ ਬਾਵਜੂਦ ਵੀ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਮਿਲੀ। ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਲਈ ਮੰਤਰੀਆਂ ਦਾ ਸਮੂਹ ਜਲਦ ਹੀ ਕੇਂਦਰ ਸਰਕਾਰ ਨਾਲ “ਰਾਸ਼ਟਰੀ ਪਸ਼ੂ ਰੋਗ ਨਿਯੰਤਰਣ ਪ੍ਰੋਗਰਾਮ” ਵਿੱਚ ਸ਼ਾਮਲ ਕਰਨ ਦੀ ਬੇਨਤੀ ਕਰੇਗਾ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕਿਹਾ ਕਿ ਉਹ ਕੇਂਦਰੀ ਪਸ਼ੂ ਪਾਲਣ ਮੰਤਰੀ ਪੁਰਸ਼ੋਤਮ ਰੁਪਾਲਾ ਨੂੰ ਮਿਲ ਕੇ ਇਹ ਮੁੱਦਾ ਚੁੱਕਣ। ਪੰਜਾਬ ਭਵਨ ’ਚ ਲੰਪੀ ਸਕਿਨ ਦੀ ਰੋਕਥਾਮ ਦੇ ਰਾਹਤ ਕਾਰਜਾਂ ਦੀ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਜਾਣਕਾਰੀ ਦਿੱਤੀ ਗਈ।

ਜਾਣਕਾਰੀ ਮੁਤਾਬਕ ਲੰਪੀ ਸਕਿਨ ਦੇ ਬਚਾਅ ਲਈ ਵਿਭਾਗ ਵੱਲੋਂ 1.54 ਕਰੋੜ ਰੁਪਏ ਤੋਂ ਵੱਧ ਦੀ ਰਕਮ ਨਾਲ ਗਾਟ ਪੋਕਸ ਵੈਕਸੀਨ ਖਰੀਦੀ ਗਈ 10.16 ਲੱਖ ਖੁਰਾਕਾਂ ਵਿੱਚੋਂ, ਹੁਣ ਤੱਕ 9.10 ਲੱਖ ਤੋਂ ਵੱਧ ਜਾਨਵਰਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ ਅਤੇ ਵਿਭਾਗ ਕੋਲ ਹੁਣ 1.10 ਲੱਖ ਤੋਂ ਜ਼ਿਆਦਾ ਟੀਕੇ ਉਪਲਬੱਧ ਹਨ।

Leave a Reply

Your email address will not be published.