ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਅਸ਼ਵਨੀ ਸੇਖੜੀ ਅਕਾਲੀ ਦਲ ’ਚ ਹੋਣਗੇ ਸ਼ਾਮਲ
By
Posted on

ਬਟਾਲਾ ਦੇ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਟੂਰੀਜ਼ਮ ਮੰਤਰੀ ਅਸ਼ਵਨੀ ਸੇਖੜੀ ਵਰਕਰਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਚਾਰ ਦਿਨ ਪਹਿਲਾਂ ਹੀ ਸੇਖੜੀ ਦਿੱਲੀ ਵਿੱਚ ਰਾਹੁਲ ਗਾਂਧੀ ਨੂੰ ਵੀ ਮਿਲ ਕੇ ਆਏ ਸੀ। ਸੋਮਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਚੰਡੀਗੜ੍ਹ ਵਿੱਚ ਇਸ ਦਾ ਰਸਮੀ ਤੌਰ ਤੇ ਐਲਾਨ ਕਰਨਗੇ।

ਮਾਝਾ ਇਲਾਕੇ ਵਿੱਚ ਸੇਖੜੀ ਕਾਂਗਰਸ ਦਾ ਹਿੰਦੂ ਚਿਹਰਾ ਸੀ। ਬਸਪਾ ਨਾਲ ਗੱਠਜੋੜ ਮਗਰੋਂ ਅਕਾਲੀ ਦਲ ਕਾਂਗਰਸੀ ਲੀਡਰਾਂ ਨੂੰ ਪੱਟ ਰਹੀ ਹੈ। ਭਾਜਪਾ ਨਾਲ ਨਾਤਾ ਟੁੱਟਣ ਅਤੇ ਐਨਡੀਏ ਛੱਡਣ ਤੋਂ ਬਾਅਦ, ਅਕਾਲੀ ਦਲ ਪੰਜਾਬ ਦੇ ਸ਼ਹਿਰੀ ਵੋਟ ਬੈਂਕ ਲਈ ਹਿੰਦੂ ਚਿਹਰਿਆਂ ਤੇ ਕਬਜ਼ਾ ਕਰਨ ਦੀ ਤਾਕ ਵਿੱਚ ਹੈ।
