News

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਸਿਆਸਤ ਨੂੰ ਕਹਿਣਗੇ ਅਲਵਿਦਾ?

ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਸਬੰਧੀ ਮਾਮਲਿਆਂ ਦੇ ਪਾਰਟੀ ਇੰਚਾਰਜ ਹਰੀਸ਼ ਰਾਵਤ ਨੇ ਐਲਾਨ ਕੀਤਾ ਹੈ ਕਿ ਉਹ ਸਾਲ 2024 ਵਿੱਚ ਸਿਆਸਤ ਤੋਂ ਸੰਨਿਆਸ ਲੈਣਗੇ। ਉੱਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਹਰੀਸ਼ ਰਾਵਤ ਨੇ ਅੱਜ ਸੋਮਵਾਰ ਨੂੰ ਸਵੇਰੇ ਆਪਣੇ ਫੇਸਬੁੱਕ ਪੰਨੇ ਤੇ ਇਹ ਐਲਾਨ ਕਰਦਿਆਂ ਲਿਖਿਆ ਕਿ ਮੈਂ 2024 ਵਿੱਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਤੋਂ ਬਾਅਦ ਸੰਨਿਆਸ ਲੈ ਲਵਾਂਗਾ।

ਉਹਨਾਂ ਨੇ ਵਿਰੋਧੀਆਂ ਤੇ ਨਿਸ਼ਾਨੇ ਲਗਾਉਂਦੇ ਕਿਹਾ ਕਿ ਕੱਲ੍ਹ ਦੇ ਕੁੱਝ ਆਰਐਸਐਸ ਦੀ ਕਲਾਸ ਵਿੱਚ ਸਿੱਖ ਹੁਨਰ ਮੇਰੇ ਤੇ ਅਜ਼ਮਾ ਰਹੇ ਹਨ। ਜਦੋਂ ਮੈਂ ਹਾਰ ਝੱਲਣ ਤੋਂ ਬਾਅਦ ਜੰਗ ਲਈ ਮੁੜ ਤਿਆਰੀ ਕਰ ਰਿਹਾ ਸਾਂ, ਉਦੋਂ ਅਜਿਹੇ ਬੱਚੇ ਜਨਮ ਲੈ ਰਹੇ ਹਨ।

ਜਿਹਨਾਂ ਦਾ ਵਾਰਡ ਵਿੱਚ ਕਦੇ ਕਾਂਗਰਸ ਜਿੱਤੀ ਹੀ ਨਹੀਂ, ਉਹ ਮੈਨੂੰ ਚੇਤੇ ਕਰਵਾ ਰਹੇ ਹਨ ਕਿ ਮੇਰੀ ਅਗਵਾਈ ਹੇਠ ਕਾਂਗਰਸ 70 ਸੀਟਾਂ ਵਾਲੀ ਵਿਧਾਨ ਸਭਾ ਵਿੱਚ 11 ਤੇ ਕਿਉਂ ਆ ਗਈ। ਹਰੀਸ਼ ਰਾਵਤ ਨੇ ਕਿਹਾ ਕਿ ਚੋਣ ਹਾਰਾਂ ਦੇ ਅੰਕ-ਗਣਿਤ ਸ਼ਾਸਤਰੀਆਂ ਨੂੰ ਆਪਣੇ ਉਸਤਾਦਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਹਨਾਂ ਨੇ ਕਿੰਨਿਆਂ ਨੂੰ ਚੋਣ ਲੜਾਈ ਤੇ ਉਹਨਾਂ ਵਿਚੋਂ ਕਿੰਨੇ ਜਿੱਤੇ?

Click to comment

Leave a Reply

Your email address will not be published.

Most Popular

To Top