ਪੰਜਾਬ ਕਾਂਗਰਸ ਦੀ ‘ਚੋਣ ਕਮੇਟੀ’ ਦੀ ਪਹਿਲੀ ਬੈਠਕ ਅੱਜ, ਸਾਰੇ ਲੀਡਰਾਂ ਨੂੰ ਹਾਜ਼ਰ ਰਹਿਣ ਦੀ ਅਪੀਲ

 ਪੰਜਾਬ ਕਾਂਗਰਸ ਦੀ ‘ਚੋਣ ਕਮੇਟੀ’ ਦੀ ਪਹਿਲੀ ਬੈਠਕ ਅੱਜ, ਸਾਰੇ ਲੀਡਰਾਂ ਨੂੰ ਹਾਜ਼ਰ ਰਹਿਣ ਦੀ ਅਪੀਲ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਬੈਠਕਾਂ ਅਤੇ ਰੈਲੀਆਂ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੀ ਚੋਣ ਕਮੇਟੀ ਦੀ ਪਹਿਲੀ ਬੈਠਕ ਵੀਰਵਾਰ ਨੂੰ 5 ਵਜੇ ਹੋਣ ਜਾ ਰਹੀ ਹੈ। ਇਸ ਬੈਠਕ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਜਾਵੇਗੀ।

May be an image of text

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੱਧੂ ਨੇ ਟਵੀਟ ਕੀਤਾ ਕਿ ਸਕਰੀਨਿੰਗ ਕਮੇਟੀ ਦੀ ਬੈਠਕ ਅੱਜ ਸ਼ਾਮ ਨੂੰ ਪੰਜਾਬ ਕਾਂਗਰਸ ਭਵਨ ਵਿੱਚ ਹੋਵੇਗੀ। ਉਹਨਾਂ ਲਿਖਿਆ ਕਿ, 16 ਦਸੰਬਰ ਨੂੰ ਇਹ ਬੈਠਕ 5 ਵਜੇ ਤੋਂ 8.30 ਵਜੇ ਵਿਚਕਾਰ ਹੋਵੇਗੀ, ਜਦਕਿ 17 ਅਤੇ 18 ਦਸੰਬਰ ਨੂੰ 11 ਵਜੇ ਤੋਂ 6 ਵਜੇ ਦੇ ਵਿਚਕਾਰ ਚੱਲੇਗੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੁਧਿਆਣਾ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਰਾਏਕੋਟ ਅਤੇ ਮੋਗਾ ਵਿਖੇ ਰੈਲੀ ਕਰਨਗੇ।

Leave a Reply

Your email address will not be published.