News

ਪੰਜਾਬ ਕਾਂਗਰਸ ਦੀ ਖਿਚੋਤਾਣ ’ਚ ਮਨੀਸ਼ ਤਿਵਾੜੀ ਵੀ ਕੁੱਦੇ, ਸਿੱਧੂ ’ਤੇ ਸ਼ਾਇਰਾਨਾ ਹਮਲਾ

ਪੰਜਾਬ ਕਾਂਗਰਸ ਵਿੱਚ ਕਲੇਸ਼ ਮੁਕਣ ਦਾ ਨਾਮ ਨਹੀਂ ਲੈ ਰਿਹਾ। ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਇੰਝ ਜਾਪਦਾ ਸੀ ਕਿ ਹੁਣ ਕਾਂਗਰਸ ਵਿੱਚ ਸਭ ਕੁਝ ਠੀਕ ਹੋ ਗਿਆ ਹੈ। ਪਰ ਸਿੱਧੂ ਦੇ ਬਿਆਨਾਂ ਅਤੇ ਟਵੀਟਾਂ ਕਾਰਨ ਕਾਂਗਰਸ ਵਿੱਚ ਫਿਰ ਤੋਂ ਮਤਭੇਦ ਸ਼ੁਰੂ ਹੋ ਗਏ ਹਨ। ਮਨੀਸ਼ ਤਿਵਾੜੀ ਵੀ ਪੰਜਾਬ ਕਾਂਗਰਸ ਵਿੱਚ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਖਿੱਚੋਤਾਣ ਦੇ ਸਿਆਸੀ ਦਾਇਰੇ ਵਿੱਚ ਆ ਗਏ ਹਨ।

Navjot Singh Sidhu: There's no point being a dummy chief

ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵਿਵਾਦ ਦੇ ਚਲਦੇ ਸਿੱਧੂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਕਬਰ ਇਲਾਹਾਬਾਦੀ ਦਾ ਇੱਕ ਸ਼ੇਅਰ ਲਿਖ ਕੇ ਨਿਸ਼ਾਨਾ ਲਾਇਆ ਹੈ। ਉਹਨਾਂ ਨੇ ਟਵਿੱਟਰ ਅਕਾਊਂਟ ਤੇ ਸਿੱਧੂ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਸਿੱਧੂ ਕਹਿੰਦੇ ਹਨ ਕਿ, “ਜੇ ਕਾਂਗਰਸ ਹਾਈਕਮਾਂਡ ਉਹਨਾਂ ਨੂੰ ਫ਼ੈਸਲੇ ਲੈਣ ਦੀ ਆਜ਼ਾਦੀ ਨਹੀਂ ਦਿੰਦੀ, ਤਾਂ ਉਹ ਉਹਨਾਂ ਦੀ ਇੱਟ ਨਾਲ ਇੱਟ ਖੜਕਾ ਦੇਣਗੇ।”

ਇਸ ਵੀਡੀਓ ਦੇ ਕੈਪਸ਼ਨ ਵਿੱਚ ਮਨੀਸ਼ ਤਿਵਾੜੀ ਨੇ ਲਿਖਿਆ, “ਹਮ ਆਹ ਵੀ ਭਰਤੇ ਹੈਂ ਤੋ ਹੋ ਜਾਤੇ ਹੈ ਬਦਨਾਮ, ਵੋ ਕਤਲ ਭੀ ਕਰਤੇ ਹੈਂ ਤੋਂ ਚਰਚਾ ਨਹੀਂ ਹੋਤੀ” ਮਨੀਸ਼ ਤਿਵਾੜੀ ਦੇ ਇਸ ਟਵੀਟ ਦੇ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ। ਜਿਸ ਸੁਰ ਵਿੱਚ ਮਨੀਸ਼ ਤਿਵਾੜੀ ਨੇ ਤਾਅਨੇ ਮਾਰੇ ਹਨ, ਉਸ ਤੋਂ ਜਾਪਦਾ ਹੈ ਕਿ ਉਹ ਸਿੱਧੂ ਵਿਰੁੱਧ ਕਾਰਵਾਈ ਚਾਹੁੰਦੇ ਹਨ ਅਤੇ ਨਾਰਾਜ਼ ਹਨ ਕਿਉਂ ਕਿ ਉਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਪੰਜਾਬ ਦੇ ਰਾਜਨੀਤਿਕ ਸੰਕਟ ਵਿੱਚ ਮਨੀਸ਼ ਤਿਵਾੜੀ ਦਾ ਬਿਆਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂ ਕਿ ਲੰਬੇ ਸਮੇਂ ਤੋਂ ਉਹ ਆਨੰਦਪੁਰ ਸਾਹਿਬ ਸੀਟ ਤੋਂ ਸੰਸਦ ਮੈਂਬਰ ਰਹੇ ਹਨ। ਤਿਵਾੜੀ ਦਾ ਇਹ ਬਿਆਨ ਅਜਿਹੇ ਵਿੱਚ ਆਇਆ ਹੈ ਜਦੋਂ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮਿਲਣ ਦਿੱਲੀ ਪਹੁੰਚੇ ਹਨ। ਉੱਥੇ ਹੀ ਨਵਜੋਤ ਸਿੱਧੂ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਹਰੀਸ਼ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, “ਕਾਂਗਰਸ ਸੰਮੇਲਨਾਂ ਅਤੇ ਪਾਰਟੀ ਦੇ ਸੰਵਿਧਾਨ ਦੇ ਦਾਇਰੇ ਵਿੱਚ ਸਿੱਧੂ ਨੂੰ ਪਹਿਲਾਂ ਹੀ ਫ਼ੈਸਲੇ ਲੈਣ ਦੀ ਆਜ਼ਾਦੀ ਹੈ।

ਮੈਂ ਮੀਡੀਆ ਦੀਆਂ ਅਟਕਲਾਂ ਦੇ ਆਧਾਰ ਤੇ ਉਸ ਤੋਂ ਸਵਾਲ ਨਹੀਂ ਕਰ ਸਕਦਾ…ਮੈਂ ਬਿਆਨ ਦੇ ਸੰਦਰਭ ਨੂੰ ਦੇਖਾਂਗਾ। ਉਹਨਾਂ ਦੀਆਂ ਗੱਲਾਂ ਦਾ ਆਪਣਾ ਤਰੀਕਾ ਹੈ ਤੇ ਉਹ ਪਾਰਟੀ ਦੇ ਪ੍ਰਧਾਨ ਵੀ ਹਨ, ਉਹਨਾਂ ਤੋਂ ਇਲਾਵਾ ਕੌਣ ਫ਼ੈਸਲਾ ਲੈ ਸਕਦਾ ਹੈ?” ਦੱਸ ਦਈਏ ਕਿ ਸਿੱਧੂ ਵੱਲੋਂ ਦਿੱਤੇ ਗਏ ਜ਼ਬਰਦਸਤ ਬਿਆਨਾਂ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਤਲਖੀ ਹੋਰ ਵਧ ਗਈ ਹੈ। ਇਸ ਤੇ ਵੱਖ-ਵੱਖ ਲੀਡਰਾਂ ਵੱਲੋਂ ਬਿਆਨ ਦਿੱਤੇ ਜਾ ਰਹੇ ਹਨ।

ਸਿੱਧੂ ਬਿਆਨ ਤੇ ਪੈਦਾ ਹੋਏ ਵਿਵਾਦ ਵਿਚਕਾਰ ਸ਼ੁੱਕਰਵਾਰ ਨੂੰ ਜਨਰਲ ਸਕੱਤਰ ਪਰਗਟ ਸਿੰਘ ਨੂੰ ਮਿਲਣ ਉਹਨਾਂ ਦੇ ਘਰ ਪਹੁੰਚੇ। ਪਰਗਟ ਸਿੰਘ ਨੇ ਕਿਹਾ ਕਿ ਸਿੱਧੂ ਨੇ ਕਾਂਗਰਸ ਸੰਗਠਨ ਨੂੰ ਲੈ ਕੇ ਕਾਫ਼ੀ ਦੇਰ ਤੱਕ ਮੰਥਨ ਕੀਤਾ ਪਰ ਸਿਆਸੀ ਗਲਿਆਰਿਆਂ ਵਿੱਚ ਇਸ ਬੈਠਕ ਦੇ ਕਈ ਰਾਜਨੀਤਿਕ ਮਾਅਨੇ ਵੀ ਕੱਢੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਸਿੱਧੂ ਬਦਲੇ ਸਿਆਸੀ ਮਾਹੌਲ ਤੇ ਮੰਥਨ ਕਰਨ ਆਏ ਸਨ। ਇੱਕ ਪਾਸੇ ਉਹਨਾਂ ਦੇ ਸਲਾਹਕਾਰ ਨੇ ਅਸਤੀਫ਼ਾ ਦੇ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਇੱਕ ਬਿਆਨ ਤੇ ਵਿਵਾਦ ਸ਼ੁਰੂ ਹੋ ਗਏ ਹਨ।

Click to comment

Leave a Reply

Your email address will not be published.

Most Popular

To Top