Punjab

ਪੰਜਾਬ ਕਾਂਗਰਸ ’ਚ ਨਹੀਂ ਹੋਵੇਗਾ ਕੋਈ ਫੇਰਬਦਲ, ਜਾਖੜ ਹੱਥ ਹੀ ਰਹੇਗੀ ਕਾਂਗਰਸ ਦੀ ਕਮਾਨ

ਹਰੀਸ਼ ਰਾਵਤ ਦੇ ਪੰਜਾਬ ਕਾਂਗਰਸ ਦੇ ਇੰਚਾਰਜ ਬਣਨ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਪਾਰਟੀ ਵਿੱਚ ਫੇਰਬਦਲ ਕੀਤਾ ਜਾਵੇਗਾ ਪਰ ਉਹਨਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਅਜੇ ਸੰਗਠਨ ਜਾਂ ਸਰਕਾਰ ਵਿੱਚ ਫੇਰਬਦਲ ਦੀ ਕੋਈ ਯੋਜਨਾ ਨਹੀਂ ਹੈ। ਪਾਰਟੀ ਅਪਣੀ ਲੋੜ ਦੇ ਹਿਸਾਬ ਨਾਲ ਫ਼ੈਸਲਾ ਲੈਂਦੀ ਹੈ ਪਰ ਅਜੇ ਕੋਈ ਵੀ ਯੋਜਨਾ ਨਹੀਂ ਹੈ।

ਫਿਲਹਾਲ ਸੂਬਾ ਕਾਂਗਰਸ ਦਾ ਪ੍ਰਧਾਨ ਬਦਲਣ ਦੇ ਕੋਈ ਆਸਾਰ ਨਹੀਂ ਹਨ। ਅਸਲ ਵਿੱਚ ਪੰਜਾਬ ’ਚ ਰਾਵਤ ਦੀਆਂ ਅਚਨਚੇਤ ਸਰਗਰਮੀਆਂ ਨੂੰ ਵੇਖ ਕੇ ਕਿਆਸ ਲਗਾਏ ਜਾ ਰਹੇ ਸਨ ਕਿ ਪੰਜਾਬ ਕਾਂਗਰਸ ਵਿੱਚ ਫੇਰ-ਬਦਲ ਹੋਵੇਗਾ।

ਪਿਛਲੇ ਦਿਨੀਂ ਰਾਵਤ ਨੇ ਵੀ ਜਾਖੜ ਦੀ ਕਾਰਗੁਜਾਰੀ ਤੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਲੀਡਰਸ਼ਿਪ ਪਾਰਟੀ ਅੰਦਰਲੀ ਖਿੱਚੋਤਾਣ ਖ਼ਤਮ ਕਰਨ ਵਿੱਚ ਅਸਫ਼ਲ ਰਹੀ ਹੈ। ਇਸ ਪਿੱਛੋਂ ਜਾਖੜ ਨੇ ਕਿਹਾ ਸੀ ਕਿ ਜੇ ਉਹ ਅਸਫ਼ਲ ਹਨ ਤਾਂ ਹਾਈਕਮਾਨ ਉਹਨਾਂ ਨੂੰ ਹਟਾ ਸਕਦੀ ਹੈ।

ਹਰੀਸ਼ ਰਾਵਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਜੇ ਕੋਈ ਫੇਰ-ਬਦਲ ਨਹੀਂ ਹੋਵੇਗਾ। ਪੰਜਾਬ ਵਿੱਚ ਕਾਂਗਰਸੀ ਵਰਕਰਾਂ ਦੇ ਡਿੱਗਦਿਆਂ ਮਨੋਬਲ ਤੇ ਸੱਤਾ ਵਿਰੋਧੀ ਲਹਿਰ ਤੇ ਰਾਵਤ ਨੇ ਕਿਹਾ ਕਿ ਕਾਂਗਰਸ ਕਾਫ਼ੀ ਮਜ਼ਬੂਤ ਹੈ ਤੇ ਵਰਕਰਾਂ ਵਿੱਚ ਪੂਰਾ ਜੋਸ਼ ਹੈ। ਬਿਹਾਰ ਚੋਣਾਂ ਵਿੱਚ ਕਾਂਗਰਸ ਦੇ ਫੇਲ੍ਹ ਹੋਣ ਤੇ ਰਾਵਤ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਦੇ ਖ਼ਿਲਾਫ਼ ਆਵਾਜ਼ ਨਹੀਂ ਚੁੱਕੀ ਤੇ ਕੁੱਝ ਸਮਾਂ ਪਹਿਲਾਂ ਜਿਹੜੇ ਲੀਡਰਾਂ ਨੇ ਆਵਾਜ਼ ਚੁੱਕੀ ਸੀ ਇਹ ਮਾਮਲਾ ਸੁਲਝ ਚੁੱਕਾ ਹੈ।  

Click to comment

Leave a Reply

Your email address will not be published. Required fields are marked *

Most Popular

To Top