ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮਿਲਣਗੇ ਨਵੇਂ ਜੱਜ! ਮਿਲੀ ਹਰੀ ਝੰਡੀ

 ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮਿਲਣਗੇ ਨਵੇਂ ਜੱਜ! ਮਿਲੀ ਹਰੀ ਝੰਡੀ

‘ਪੰਜਾਬ ਅਤੇ ਹਰਿਆਣਾ’ ਹਾਈ ਕੋਰਟ ਨੂੰ ਇਸ ਸਮੇਂ ਜੱਜਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸੋਮਵਾਰ ਨੂੰ ਸੁਪਰੀਮ ਕੋਰਟ ਕਾਲੇਜੀਅਮ ਦੀ ਹੋਈ ਬੈਠਕ ’ਚ 9 ਨਿਆਇਕ ਅਧਿਕਾਰੀਆਂ ਨੂੰ ਜੱਜ ਬਣਾਉਣ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਸੂਚੀ ’ਚ ਗੁਰਬੀਰ ਸਿੰਘ, ਦੀਪਕ ਗੁਪਤਾ, ਅਮਰਜੋਤ ਭੱਟੀ, ਰਿਤੂ ਟੈਗੋਰ, ਮਨੀਸ਼ਾ ਬੱਤਰਾ, ਹਰਪ੍ਰੀਤ ਕੌਰ ਜੇਵਨ, ਸੁਖਵਿੰਦਰ ਕੌਰ, ਸੰਜੀਵ ਬੇਰੀ ਅਤੇ ਬਿਕਰਮ ਅਗਰਵਾਲ ਦੇ ਨਾਂ ਸ਼ਾਮਿਲ ਹਨ।

ਇਹਨਾਂ ਨਾਵਾਂ ਦੀ ਸੂਚੀ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜ ਦਿੱਤਾ ਜਾਵੇਗਾ ਅਤੇ ਇਸ ਦੇ ਫਾਈਨਲ ਹੋਣ ਤੋਂ ਬਾਅਦ ਜੱਜਾਂ ਦੀ ਨਿਯੁਕਤੀ ਕੀਤੀ ਜਾਵੇਗੀ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ 11 ਵਕੀਲਾਂ ਨੂੰ ਜੱਜ ਬਣਾਇਆ ਗਿਆ ਸੀ। ਸੁਪਰੀਮ ਕੋਰਟ ਕਾਲੇਜੀਅਮ ਨੇ 13 ਵਕੀਲਾਂ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਸੀ ਜਿਹਨਾਂ ਵਿੱਚੋਂ 11 ਨੂੰ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਗਿਆ ਸੀ।

Leave a Reply

Your email address will not be published.