ਪੰਜਾਬੀ ਯੂਨੀਵਰਸਿਟੀ ਨੇ ਜਾਰੀ ਕੀਤੇ ਪ੍ਰੀਖਿਆ ਸਬੰਧੀ ਦਿਸ਼ਾ-ਨਿਰਦੇਸ਼

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਰੇ ਕਾਲਜਾਂ ਤੇ ਵਿਭਾਗਾਂ ਨੂੰ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਕਰਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਪ੍ਰੀਖਿਆ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ।

ਵਿਭਾਗ ਦਾ ਮੁਖੀ ਪ੍ਰੀਖਿਆ ਕੇਂਦਰਾਂ ਦਾ ਕੰਟਰੋਲਰ ਹੋਵੇਗਾ ਅਤੇ ਪ੍ਰੀਖਿਆ ਲਈ ਕੋਆਰਡੀਨੇਟਰ ਜਾਂ ਨੋਡਲ ਅਫ਼ਸਰ ਤੇ ਸਹਾਇਕ ਨੋਡਲ ਅਧਿਕਾਰੀ ਨਿਯੁਕਤ ਕਰੇਗਾ। ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਇਮਤਿਹਾਨ ਨੂੰ ਪੂਰਾ ਕਰਨ ਲਈ ਦੋ ਘੰਟੇ ਤੇ ਪ੍ਰਸ਼ਨ ਪੱਤਰਾਂ ਨੂੰ ਡਾਊਨਲੋਡ ਕਰਨ, ਉੱਤਰ ਸ਼ੀਟਾਂ ਨੂੰ ਸਕੈਨ ਕਰਨ ਤੇ ਪੀਡੀਐਫ ਈਮੇਲ ਰਾਹੀਂ ਭੇਜਣ ਲਈ ਵਾਧੂ ਦੋ ਘੰਟੇ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰਨ ਨੂੰ ਕੈਪਟਨ ਨੇ ਦਸਿਆ ਭੱਦਾ ਮਜ਼ਾਕ
ਅੰਡਰ ਗ੍ਰੈਜੂਏਟ ਪ੍ਰੀਖਿਆਵਾਂ ਸਵੇਰੇ 10 ਤੋਂ 2 ਦੇ ਵਿਚਕਾਰ ਹੋਣਗੀਆਂ, ਬਾਕੀ ਪ੍ਰੀਖਿਆਵਾਂ ਸਵੇਰੇ 9 ਤੋਂ 1 ਵਜੇ ਦੇ ਵਿਚਕਾਰ ਹੋਣਗੀਆਂ। ਸਪੈਸ਼ਨੀ ਏਬਲਡ ਵਿਦਿਆਰਥੀਆਂ ਨੂੰ 40 ਮਿੰਟ ਵਾਧੂ ਦਿੱਤਾ ਜਾਵੇਗਾ। ਪੰਜਾਬ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਦੇ ਪ੍ਰੋਫੈਸਰ ਜੇਆਈਐਸ ਖੱਟਰ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ 16 ਤੋਂ ਵੱਧ ਸ਼ੀਟਾਂ ਦੀ ਵਰਤੋਂ ਨਹੀਂ ਕਰਨੀਆਂ।
ਇਹ ਵੀ ਪੜ੍ਹੋ: ਕਿਸਾਨਾਂ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ, ਸਿਆਸੀ ਧਿਰ ਵੀ ਆਏ ਹੱਕ ’ਚ
ਉਨ੍ਹਾਂ ਨੂੰ ਹਰ ਪੰਨੇ ‘ਤੇ ਨੰਬਰ ਲਿਖਣਾ ਹੈ। ਇਮਤਿਹਾਨ ਲਿਖਣ ਲਈ ਸਿਰਫ ਬਲੂ ਬਾਲ ਪੁਆਇੰਟ ਪੈਨ ਦੀ ਵਰਤੋਂ ਕਰਨੀ ਹੈ ਤੇ ਉੱਤਰ ਸਿਰਫ ਆਪਣੀ ਖੁਦ ਦੀ ਹੈਂਡ-ਰਾਈਟਿੰਗ ਵਿੱਚ ਲਿਖਣੇ ਹਨ। ਜਵਾਬ ਲਿਖਣ ਤੋਂ ਬਾਅਦ ਸ਼ੀਟ ਨੂੰ ਸਕੈਨ ਕਰਨਾ ਹੋਵੇਗਾ ਤੇ ਇਸ ਦੀ ਪੀਡੀਐਫ ਭੇਜਣੀ ਹੈ।
ਜੇ ਤੁਹਾਡੇ ਕੋਲ ਸ਼ੀਟ ਨੂੰ ਸਕੈਨ ਕਰਨ ਦਾ ਸਾਧਨ ਨਹੀਂ, ਤਾਂ ਤੁਸੀਂ ਸ਼ੀਟ ਨੇੜੇ ਦੇ ਵਿਭਾਗ ਜਾਂ ਪੰਜਾਬ ਯੂਨੀਵਰਸਿਟੀ ਨੂੰ ਜਮ੍ਹਾ ਕਰ ਸਕਦੇ ਹੋ। ਇਸ ਦੇ ਨਾਲ ਰਾਸੀਦ ਲੈਣਾ ਨਾ ਭੁੱਲੋ। ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਵ੍ਹੱਟਸਐਪ ਜਾਂ ਸੰਸਥਾ ਦੀ ਵੈਬਸਾਈਟ ‘ਤੇ ਉਪਲਬਧ ਕਰਵਾਏ ਜਾਣਗੇ।
ਕੁੱਲ ਪ੍ਰਸ਼ਨਾਂ ਦਾ ਘੱਟੋ ਘੱਟ 50 ਪ੍ਰਤੀਸ਼ਤ ਹੱਲ ਕਰਨਾ ਪਏਗਾ। ਇਨ੍ਹਾਂ ਪ੍ਰੀਖਿਆਵਾਂ ਦੀ ਕੋਈ ਮੁੜ ਜਾਂਚ ਨਹੀਂ ਕੀਤੀ ਜਾਏਗੀ। ਉਹ ਵਿਦਿਆਰਥੀ ਜੋ ਕੰਟੈਂਟਮੈਂਟ ਜ਼ੋਨ ‘ਚ ਆਉਂਦੇ ਹਨ ਜਾਂ ਕੋਰੋਨਾ ਪੌਜ਼ੇਟਿਵ ਹਨ, ਲਾਜ਼ਮੀ ਤੌਰ ‘ਤੇ ਉਨ੍ਹਾਂ ਨੂੰ ਯੂਨੀਵਰਸਿਟੀ ਨੂੰ ਲਿਖਤੀ ਰੂਪ ਵਿਚ ਦੱਸਣਾ ਹੋਏਗਾ ਤਾਂ ਜੋ ਉਨ੍ਹਾਂ ਨੂੰ ਅਗਲੀ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾ ਸਕੇ।
