News

ਪੰਜਾਬੀ ਮਸ਼ਹੂਰ ਗਾਇਕ ਜੱਸੀ ਜਸਰਾਜ ਨੇ ਫੜਿਆ ਭਾਜਪਾ ਦਾ ਕਮਲ ਦਾ ਫੁੱਲ

ਹੌਬੀ ਧਾਲੀਵਾਲ ਮਾਹੀ ਗਿੱਲ ਤੋਂ ਬਾਅਦ ਹੁਣ ਮਸ਼ਹੂਰ ਪੰਜਾਬੀ ਗਾਇਕ ਜੱਸੀ ਜਸਰਾਜ ਅੱਜ ਭਾਜਪਾ ’ਚ ਸ਼ਾਮਲ ਹੋ ਗਏ ਹਨ। ਜੱਸੀ ਜਸਰਾਜ ਦਾ ਪਾਰਟੀ ’ਚ ਸਵਾਗਤ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਕੀਤਾ ਹੈ। ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਜੱਸੀ ਜਸਰਾਜ ਨੇ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਹਨੀ ਸਿੰਘ ਤੇ ਸਿੱਧੂ ਮੂਸੇਵਾਲਾ ’ਤੇ ਮੁੜ ਨਿਸ਼ਾਨਾ ਵਿੰਨ੍ਹਿਆ ਹੈ।

ਜੱਸੀ ਜਸਰਾਜ ਨੇ ਕਿਹਾ ਕਿ, “ਪੰਜਾਬੀ ਮਿਊਜ਼ਿਕ ’ਚ ਇਨ੍ਹਾਂ ਵਲੋਂ ਅਸ਼ਲੀਲਤਾ ਤੇ ਗੰਨ ਕਲਚਰ ਪ੍ਰਮੋਟ ਕੀਤਾ ਜਾ ਰਿਹਾ ਹੈ, ਜਿਸ ਦਾ ਉਨ੍ਹਾਂ ਨੇ ਬਿਨਾਂ ਡਰੇ ਵਿਰੋਧ ਕੀਤਾ ਹੈ। ਇਸ ਦੇ ਨਾਲ ਹੀ ਜੱਸੀ ਜਸਰਾਜ ਨੇ ਲੋਕਾਂ ਦਾ ਉਤਸ਼ਾਹ ਵਧਾਉਂਦਿਆਂ ਜੈਕਾਰੇ ਵੀ ਲਗਾਏ।” ਦੱਸ ਦੇਈਏ ਕਿ ਜੱਸੀ ਜਸਰਾਜ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਵੀ ਹਿੱਸਾ ਰਹਿ ਚੁੱਕੇ ਹਨ।

Click to comment

Leave a Reply

Your email address will not be published.

Most Popular

To Top