News

ਪੰਜਾਬੀ ਅਦਾਕਾਰ ਸਤੀਸ਼ ਕੌਲ ਦੀ ਹੋਈ ਮੌਤ

ਪੰਜਾਬੀ ਇੰਡਸਟਰੀ ਦੇ ਅਦਾਕਾਰ ਸਤੀਸ਼ ਕੌਲ ਦਾ ਅੱਜ ਦੇਹਾਂਤ ਹੋ ਗਿਆ ਹੈ। ਪਿਛਲੇ ਦਿਨੀਂ ਸਤੀਸ਼ ਕੌਲ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਸਤੀਸ਼ ਕੌਲ ਨੇ ਕਈ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਵੀ ਕੀਤਾ ਸੀ। ਬੀਆਰ ਚੋਪੜਾ ਦੀ ਮਹਾਂਭਾਰਤ ਦੀ ਲੋਕਪ੍ਰਿਯਤਾ ਕਾਰਨ ਸਤੀਸ਼ ਕੌਲ ਚਰਚਾ ਵਿੱਚ ਆਏ ਹਨ।

Mahabharat Actor Satish Kaul AKA Indra Bankrupt; 73-Year-Old Actor Urges  Industry For Financial Help For Medicines

ਮਹਾਭਾਰਤ ਵਿੱਚ ਇੰਦਰ ਦੇਵ ਦਾ ਰੋਲ ਨਿਭਾਉਣ ਵਾਲੇ ਸਤੀਸ਼ ਕੌਲ ਅੱਜ ਸਵੇਰੇ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਹ 74 ਸਾਲ ਦੇ ਸਨ। ਸੂਤਰਾਂ ਮੁਤਾਬਕ ਸਤੀਸ਼ ਕੌਲ ਲੁਧਿਆਣਾ ਦੇ ਦਰੇਸੀ ਦੇ ਰਾਮ ਚੈਰੀਟੇਬਲ ਹਸਪਤਾਲ ਵਿੱਚ ਆਖਰੀ ਸਾਹ ਲਏ ਹਨ। ਸਤੀਸ਼ ਕੌਲ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਸਨ।

ਦੱਸ ਦਈਏ ਕਿ 300 ਹਿੰਦੀ ਅਤੇ ਕਈ ਪੰਜਾਬੀ ਫਿਲਮਾਂ ‘ਚ ਕੰਮ ਕਰਨ ਵਾਲੇ ਸਤੀਸ਼ ਕੌਲ ਦੀ ਜ਼ਿੰਦਗੀ ਬੀਮਾਰੀ ਅਤੇ ਫਕੀਰੀ ‘ਚੋਂ ਲੰਘ ਰਹੀ ਸੀ। ‘ਮਹਾਭਾਰਤ’, ‘ਸਰਕਸ’ ਅਤੇ ‘ਵਿਕਰਮ ਬੇਤਾਲ’ ਜਿਹੇ ਲੋਕਪ੍ਰਿਯ ਟੀ. ਵੀ. ਸ਼ੋਅਜ਼ ’ਚ ਕੰਮ ਕਰਨ ਦੇ ਬਾਵਜੂਦ ਅੱਜ ਸਤੀਸ਼ ਕੌਲ ਦੀ ਜ਼ਿੰਦਗੀ ਬੀਮਾਰੀ ਅਤੇ ਫ਼ਕੀਰੀ ’ਚ ਗੁਜ਼ਰ ਰਹੀ ਸੀ।

ਪਿਛਲੇ ਸਾਲ ਲੁਧਿਆਣਾ ’ਚ ਇਕ ਛੋਟੇ ਜਿਹੇ ਮਕਾਨ ’ਚ ਰਹਿਣ ਵਾਲੇ ਸਤੀਸ਼ ਕੌਲ ਨੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਹਰ ਮਹੀਨੇ ਕਿਰਾਏ ਦੇ ਸਿਰਫ਼ 7500 ਰੁਪਏ ਦੇਣ ਅਤੇ ਆਪਣੀਆਂ ਦਵਾਈਆਂ ਦੇ ਖ਼ਰਚੇ ਲਈ ਵੀ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਤੀਸ਼ ਕੌਲ ਲੁਧਿਆਣਾ ਦੇ ਇੱਕ ਛੋਟੇ ਜਿਹੇ ਘਰ ‘ਚ ਰਹਿਣ ਲਈ ਮਜ਼ਬੂਰ ਸਨ। ਪਹਿਲੇ ਪਟਿਆਲਾ ‘ਚ ਡਿੱਗਣ ਕਾਰਨ ਉਨ੍ਹਾਂ ਦੇ ਚੂਲੇ ਦੀ ਹੱਡੀ ਟੁੱਟ ਗਈ ਸੀ, ਜਿਸ ਨਾਲ ਪੀੜਤ ਹੋਣ ਦੇ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਢਾਈ ਸਾਲ ਹਸਪਤਾਲ ‘ਚ ਰਹਿਣ ਤੋਂ ਬਾਅਦ ਸਤੀਸ਼ ਕੌਲ ਇੱਕ ਆਸ਼ਰਮ ‘ਚ ਵੀ ਰਹੇ ਸਨ।

Click to comment

Leave a Reply

Your email address will not be published. Required fields are marked *

Most Popular

To Top