ਪੰਜਾਬੀ ਅਦਾਕਾਰ ਕਰਤਾਰ ਚੀਮਾ ਗ੍ਰਿਫ਼ਤਾਰ, NSUI ਦੇ ਸੂਬਾ ਪ੍ਰਧਾਨ ਨੂੰ ਧਮਕੀਆਂ ਦੇਣ ਦੇ ਲੱਗੇ ਇਲਜ਼ਾਮ
By
Posted on

ਮਸ਼ਹੂਰ ਪੰਜਾਬੀ ਅਦਾਕਾਰ ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਕਰਤਾਰ ਚੀਮਾ ਤੇ ਨੈਸ਼ਨਲ ਯੂਨੀਅਨ ਆਫ ਇੰਡੀਆ ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਨੂੰ ਧਮਕੀਆਂ ਦੇਣ ਦਾ ਇਲਜ਼ਾਮ ਹੈ। ਜਾਣਕਾਰੀ ਮੁਤਾਬਕ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਰਤਾਰ ਚੀਮਾ ਵੱਲੋਂ ਅਕਸ਼ੇ ਸ਼ਰਮਾ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਕਰਤਾਰ ਚੀਮਾ ਵੱਲੋਂ ਅਕਸ਼ੇ ਸ਼ਰਮਾ ਨੂੰ ਗੋਲਡੀ ਬਰਾੜ ਵੱਲੋਂ ਵੀ ਧਮਕੀਆਂ ਦੇਣ ਦੀ ਗੱਲ ਸਾਹਮਣੇ ਆਈ ਹੈ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਥੇ ਫ਼ਿਲਮ ਦੀ ਸ਼ੂਟਿੰਗ ਲੋਕੇਸ਼ਨ ਤੋਂ ਕਰਤਾਰ ਚੀਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਕਸ਼ੇ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਕਰਤਾਰ ਚੀਮਾ ਦੀ ਫ਼ਿਲਮ ’ਤੇ ਪੈਸੇ ਲਗਾਏ ਸਨ ਤੇ ਹੁਣ ਉਹ ਪੈਸੇ ਦੇਣ ਤੋਂ ਮਨ੍ਹਾ ਕਰ ਰਿਹਾ ਹੈ ਤੇ ਨਾਲ ਹੀ ਗੋਲਡੀ ਬਰਾੜ ਕੋਲੋਂ ਧਮਕੀਆਂ ਵੀ ਦਿਵਾ ਰਿਹਾ ਹੈ।
