ਪੰਜਾਬੀਆਂ ਲਈ ਖ਼ੁਸਖਬਰੀ, 24 ਘੰਟੇ ਬਿਜਲੀ ਦੇਣ ਦਾ ਵਾਅਦਾ ਨਹੀਂ ਕੇਜਰੀਵਾਲ ਨੇ ਦਿੱਤੀ ਪੱਕੀ ਗਾਰੰਟੀ

ਅਰਵਿੰਦ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ 1 ਵਜੇ ਸ਼ੁਰੂ ਹੋਈ ਸੀ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਬਣਦੀ ਹੈ ਪਰ ਫਿਰ ਵੀ ਪੰਜਾਬ ਨੂੰ ਬਿਜਲੀ ਮਹਿੰਗੀ ਕਿਉਂ ਮਿਲਦੀ ਹੈ? ਬਿਜਲੀ ਮਹਿੰਗੀ ਇਸ ਲਈ ਦਿੱਤੀ ਜਾਂਦੀ ਹੈ ਕਿ ਕਿਉਂ ਕਿ ਪੰਜਾਬ ਦੀ ਸੱਤਾ ਅਤੇ ਬਿਜਲੀ ਕੰਪਨੀਆਂ ਦਾ ਗਠਜੋੜ ਹੈ। ਪਿਛਲੇ ਇਕ ਸਾਲ ਤੋਂ ਆਮ ਆਦਮੀ ਪਾਰਟੀ ਦੇ ਆਗੂ ਅੰਦੋਲਨ ਕਰ ਰਹੇ ਹਨ ਕਿ ਬਿਜਲੀ ਸਸਤੀ ਕੀਤੀ ਜਾਵੇ, ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਪੰਜਾਬ ਦੇ ਲੋਕ ਦੁਖੀ ਹਨ, ਬਿਜਲੀ ਦੇ ਬਿੱਲਾਂ ਕਾਰਨ ਲੋਕ ਪਰੇਸ਼ਾਨ ਹਨ। ਮਹਿੰਗਾਈ ਕਾਰਨ ਪੰਜਾਬ ਦੀਆਂ ਔਰਤਾਂ ਵੀ ਦੁਖੀ ਹਨ। ਇਸ ਦੇ ਨਾਲ ਹੀ ਉਹਨਾਂ ਨੇ ਤਿੰਨ ਵੱਡੇ ਐਲਾਨ ਕੀਤੇ ਹਨ।

ਪਹਿਲਾ ਐਲਾਨ-300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ।
ਦੂਜਾ ਐਲਾਨ-ਪੁਰਾਣੇ ਬਿੱਲ ਮੁਆਫ਼ ਕੀਤੇ ਜਾਣਗੇ। ਜਿਹਨਾਂ ਦੇ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਉਹਨਾਂ ਨੂੰ ਫਿਰ ਤੋਂ ਬਹਾਲ ਕੀਤਾ ਜਾਵੇਗਾ।
ਤੀਜਾ ਐਲਾਨ-24 ਘੰਟੇ ਬਿਜਲੀ ਮਿਲੇਗੀ। ਪਰ 24 ਘੰਟੇ ਬਿਜਲੀ ਦੇਣ ਲਈ ਉਹਨਾਂ ਨੂੰ 3 ਤੋਂ 4 ਸਾਲ ਲੱਗ ਸਕਦੇ ਹਨ।
ਉਹਨਾਂ ਅੱਗੇ ਕਿਹਾ ਕਿ ਸਰਕਾਰ ਚਲਾਉਣ ਲਈ ਜਾਂ ਲੋਕਾਂ ਦੇ ਮੁੱਦੇ ਹੱਲ ਕਰਨ ਲਈ ਪੈਸੇ ਦੀ ਕਮੀ ਨਹੀਂ ਸਗੋਂ ਨੀਅਤ ਦੀ ਕਮੀ ਹੈ। ਪੰਜਾਬ ਸਰਕਾਰ ਬਣਨ ਤੋਂ ਬਾਅਦ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਤਿੰਨ ਚੀਜਾਂ ਦੀ ਗਰੰਟੀ ਦੇਣ ਦਾ ਵਾਲਾ ਐਲਾਨ ਪੱਤਰ ਜਾਰੀ ਕੀਤਾ। ਕਿਸਾਨਾਂ ਨੂੰ ਵੀ ਬਿਜਲੀ ਮੁਫ਼ਤ ਹੀ ਮਿਲਦੀ ਰਹੇਗੀ। 300 ਯੂਨਿਟ ਤੋਂ ਬਾਅਦ ਬਿਜਲੀ ਬਿੱਲ ਲੱਗੇਗਾ। ਮਤਲਬ ਜੇ 301 ਬਿਜਲੀ ਬਿੱਲ ਆਉਂਦਾ ਹੈ ਤਾਂ ਤੁਹਾਨੂੰ ਪੂਰਾ ਬਿੱਲ ਦੇਣਾ ਪਵੇਗਾ।
