News

ਪੰਜਵੇਂ ਦੌਰ ਦੀ ਗੱਲਬਾਤ ‘ਚ ‘ਮੌਨ’ ਰਹੇ ਕਿਸਾਨ, ਸਿਰਫ਼ ਹਾਂ ਜਾਂ ਨਾਹ ‘ਚ ਮੰਗਿਆ ਜਵਾਬ

ਕੱਲ੍ਹ ਯਾਨੀ 5 ਦਸੰਬਰ ਨੂੰ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਵਿਚਾਲੇ ਬੈਠਕ ਹੋਈ ਸੀ। ਇਸ ਦੌਰਾਨ ਕਿਸਾਨ ਜੱਥੇਬੰਦੀਆਂ ਨੇ ਗੱਲ ਨਾ ਬਣਦੀ ਵੇਖ ਮੌਨ ਵਰਤ ਧਾਰ ਲਿਆ ਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੁੱਖ ਮੰਗ ਤੇ ਹਾਂ ਜਾਂ ਨਾਂਹ ਵਿੱਚ ਜਵਾਬ ਮੰਗਿਆ।

ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਸਮੇਤ ਤਿੰਨ ਕੇਂਦਰੀ ਮੰਤਰੀਆਂ ਨਾਲ ਕਰੀਬ ਚਾਰ ਘੰਟੇ ਚੱਲੀ ਬੈਠਕ ਵਿੱਚ ਕਿਸਾਨ ਲੀਡਰਾਂ ਨੇ ਸਾਫ਼ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਲਈ ਕਿਹਾ ਕਿ ਸਰਕਾਰ ਕਾਨੂੰਨ ਰੱਦ ਕਰੇਗੀ ਜਾਂ ਨਹੀਂ? ਪੰਜਾਬ ਕਿਸਾਨ ਯੂਨੀਅਨ ਦੇ ਲੀਡਰ ਰੁਲਦੂ ਸਿੰਘ ਨੇ ਕਿਹਾ ਕਿਸਾਨ ਯੂਨੀਅਨ ਦੇ ਲੀਡਰ ਮੌਨ ਵਰਤ ਤੇ ਬੈਠੇ ਹੋਏ ਹਨ।

ਆਲ ਇੰਡੀਆ ਕਿਸਾਨ ਸੰਘਰਸ਼  ਕੋ-ਆਰਡੀਨੇਸ਼ਨ ਕਮੇਟੀ ਦੀ ਕਵਿਤਾ ਕਰੂਗੰਤੀ ਨੇ ਕਿਹਾ ਕਿ ਸਰਕਾਰ ਕਿਸਾਨ ਲੀਡਰਾਂ ਦੇ ਸਿੱਧੇ-ਸਿੱਧੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੀ। ਉੱਥੇ ਹੀ ਪੰਜਾਬ ਕਿਸਾਨ ਯੂਨੀਅਨ ਦੇ ਕਾਨੂੰਨੀ ਸਲਾਹਕਾਰ ਗੁਰਲਾਭ ਸਿੰਘ ਮਹਿਲ ਨੇ ਕਿਹਾ ਕਿ ਕਿਸਾਨ ਲੀਡਰ ਸਰਕਾਰ ਤੋਂ ਹਾਂ ਜਾਂ ਨਾਂਹ ਵਿੱਚ ਜਵਾਬ ਚਾਹੁੰਦੇ ਹਨ।

ਬੈਠਕ ਵਿੱਚ ਮੌਜੂਦ ਕੁਝ ਕਿਸਾਨ ਲੀਡਰ ਅਪਣੇ ਮੂੰਹ ਤੇ ਉਂਗਲੀਆਂ ਰੱਖ ਕੇ ਹਾਂ ਜਾਂ ਨਾਂਹ ਲਿਖ ਕੇ ਕਾਗਜ਼ ਹੱਥ ਵਿੱਚ ਫੜ ਕੇ ਬੈਠੇ ਦਿਖਾਈ ਦਿੱਤੇ। ਦਸ ਦਈਏ ਕਿ ਕਿਸਾਨਾਂ ਦੇ ਧਰਨੇ ਲਗਾਤਾਰ ਜਾਰੀ ਹਨ।

ਉਹਨਾਂ ਦੀ ਇਹੀ ਮੰਗ ਹੈ ਕਿ ਜਦੋਂ ਤਕ ਖੇਤੀ ਦੇ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਤਦ ਤਕ ਉਹ ਟਸ ਤੋਂ ਮਸ ਨਹੀਂ ਹੋਣਗੇ। ਉਹਨਾਂ ਕੋਲ ਖਾਣ-ਪੀਣ ਲਈ ਖੁੱਲ੍ਹਾ ਰਾਸ਼ਨ ਹੈ ਇਸ ਲਈ ਉਹ ਬਿਨਾਂ ਕਿਸੇ ਦਿੱਕਤ ਤੋਂ ਧਰਨੇ ਵਿੱਚ ਡਟੇ ਹੋਏ ਹਨ।

Click to comment

Leave a Reply

Your email address will not be published.

Most Popular

To Top