ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਲਈ ਕੀਤੇ ਵੱਡੇ ਐਲਾਨ
By
Posted on

ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ, “ਜਿਹੜੀਆਂ ਮੁਸ਼ਕਿਲਾਂ ਲੋਕਾਂ ਨੂੰ ਆ ਰਹੀਆਂ ਹਨ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।”

ਉਨ੍ਹਾਂ ਨੇ ਬਿਜਲੀ ਮੁੱਦੇ ‘ਤੇ ਕਿਹਾ ਕਿ, “ਜਿਨ੍ਹਾਂ ਦੇ ਬਿਜਲੀ ਮੀਟਰ ਕਟੇ ਗਏ ਹਨ, ਉਨ੍ਹਾਂ ਲੋਕਾਂ ਦੇ ਬਿਜਲੀ ਬਿੱਲ ਅਤੇ ਬਕਾਏ ਅਸੀਂ ਭਰਾਂਗੇ।” ਉਨ੍ਹਾਂ ਦਾ ਕਹਿਣਾ ਸੀ ਕਿ, “ਦੋ ਕਿੱਲੋਵਾਟ ਤੱਕ ਦੀ ਸਮਰਥਾ ਵਾਲਿਆਂ ਦਾ ਬਕਾਇਆ ਬਿਜਲੀ ਬਿੱਲ ਮੁਆਫ਼ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਬਹੁਤ ਜਲਦ ਰੇਤ ਮਾਫ਼ੀਆ ਦਾ ਖ਼ਾਤਮਾ ਵੀ ਕੀਤਾ ਜਾਵੇਗਾ।” ਮੁੱਖ ਮੰਤਰੀ ਚੰਨੀ ਨੇ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਸਿੱਧੂ ਨੂੰ ਫ਼ੋਨ ਕਰ ਕੇ ਗੱਲਬਾਤ ਲਈ ਬੁਲਾਇਆ ਹੈ। ਪਾਰਟੀ ਹਰ ਇਕ ਲਈ ਸੁਪਰੀਮ ਹੁੰਦੀ ਹੈ। ਸਿੱਧੂ ਨਾਲ ਉਨ੍ਹਾਂ ਦੀ ਫ਼ੋਨ ‘ਤੇ ਗੱਲ ਹੋਈ ਹੈ, ਅੱਜ ਜਾਂ ਕੱਲ੍ਹ ਸਿੱਧੂ ਨਾਲ ਗੱਲ ਹੋ ਜਾਵੇਗੀ।
