News

ਪ੍ਰੈਸ ਕਾਨਫਰੰਸ ਚ ਕਿਸਾਨ ਲੀਡਰਾਂ ਨੇ ਕਰਤਾ ਐਲਾਨ, ਰਿਲਾਇੰਸ ਮਾਲ ਸਮੇਤ ਬੀਜੇਪੀ ਲੀਡਰਾਂ ਦਾ ਹੋਏਗਾ ਘਿਰਾਓ

ਪ੍ਰਦਰਸ਼ਨਕਾਰੀ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਅੱਜ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ। ਪ੍ਰੈਸ ਕਾਨਫਰੰਸ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਦੇਸ਼ ਭਰ ਵਿੱਚ ਅੰਦੋਲਨ ਨੂੰ ਤੇਜ਼ ਕਰਨਗੇ। 14 ਦਸੰਬਰ ਨੂੰ ਦੇਸ਼ ਭਰ ਵਿੱਚ ਧਰਨਾ ਪ੍ਰਦਰਸ਼ਨ ਹੋਵੇਗਾ।

ਭਾਜਪਾ ਮੰਤਰੀਆਂ ਦਾ ਘਿਰਾਓ ਕਰਨਗੇ 12 ਦਸੰਬਰ ਨੂੰ ਜੈਪੁਰ ਦਿੱਲੀ ਹਾਈਵੇ ਅਤੇ ਦਿੱਲੀ-ਆਗਰਾ ਹਾਈਵੇ ਸੀਲ ਰਹੇਗਾ। ਲੀਡਰਾਂ ਨੇ ਕਿਹਾ ਕਿ ਦਿੱਲੀ ਦੀਆਂ ਸੜਕਾਂ ਵੀ ਜਾਮ ਕਰ ਦਿੱਤੀਆਂ ਜਾਣਗੀਆਂ। ਪੂਰੇ ਦੇਸ਼ ਵਿੱਚ 12 ਦਸੰਬਰ ਨੂੰ ਟੋਲ ਪਲਾਜ਼ਾ ਮੁਫ਼ਤ ਹੋਣਗੇ।

ਇਹ ਸੰਘਰਸ਼ ਉਦੋਂ ਤਕ ਜਾਰੀ ਰਹੇਗਾ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ। ਕਿਸਾਨਾਂ ਦੇ ਸਖ਼ਤ ਰਵੱਈਏ ਦੇ ਵਿਚਕਾਰ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਉਹਨਾਂ ਦੀ ਰਿਹਾਇਸ਼ ਪਹੁੰਚੇ ਹਨ।

ਕਿਸਾਨ ਨੇਤਾਵਾਂ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਦਿੱਲੀ ਅਤੇ ਆਸ ਪਾਸ ਦੇ ਸੂਬਿਆਂ ਤੋਂ ‘ਦਿੱਲੀ ਚਲੋ’ ਦੀ ਹੁੰਗਾਰ ਭਰੀ ਜਾਏਗੀ। ਦੂਸਰੇ ਸੂਬਿਆਂ ਵਿਚ ਵੀ ਇਹ ਧਰਨਾ ਅਣਮਿਥੇ ਸਮੇਂ ਲਈ ਜਾਰੀ ਰਹੇਗਾ।

ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਜੈਪੁਰ-ਦਿੱਲੀ ਹਾਈਵੇ 12 ਦਸੰਬਰ ਤੱਕ ਜਾਮ ਕਰ ਦਿੱਤਾ ਜਾਵੇਗਾ। ਕਿਸਾਨ ਨੇਤਾਵਾਂ ਨੇ ਰਿਲਾਇੰਸ ਜਿਓ ਦੇ ਉਤਪਾਦਾਂ ਦਾ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਭਾਜਪਾ ਨੇਤਾ ਪੂਰੇ ਦੇਸ਼ ਵਿੱਚ ਘੇਰਾਬੰਦੀ ਕਰਨਗੇ।
  

Click to comment

Leave a Reply

Your email address will not be published. Required fields are marked *

Most Popular

To Top