News

ਪ੍ਰਧਾਨ ਮੰਤਰੀ ਦੀ ਉੱਚ ਪੱਧਰੀ ਬੈਠਕ ਹੋਈ ਖ਼ਤਮ, ਲਏ ਵੱਡੇ ਫ਼ੈਸਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਕਾਰਨ ਬਣੀ ਸਥਿਤੀ ਦਾ ਹਾਲ ਜਾਣਨ ਲਈ ਇੱਕ ਉੱਚ ਪੱਧਰੀ ਬੈਠਕ ਕੀਤੀ। ਇਸ ਬੈਠਕ ਵਿੱਚ ਉਹਨਾਂ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ ਸਨ। ਪ੍ਰਧਾਨ ਮੰਤਰੀ ਨੇ ਪਿੰਡਾਂ ਵਿੱਚ ਘਰ-ਘਰ ਜਾ ਕੇ ਸਰਵੇਖਣ ਅਤੇ ਟੈਸਟ ਕਰਾਉਣ ਲਈ ਕਿਹਾ ਹੈ। ਉਹਨਾਂ ਨੇ ਵੈਂਟੀਲੇਟਰਾਂ ਦੀ ਵਰਤੋਂ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।

PM Modi To Meet COVID-19 Vaccine Manufacturers On Tuesday

ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਵਿੱਚ ਕੋਵਿਡ ਨਾਲ ਸਬੰਧਿਤ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੂੰ ਅਧਿਕਾਰੀਆਂ ਨੇ ਦਸਿਆ ਕਿ ਦੇਸ਼ ਵਿੱਚ ਟੈਸਟ ਤੇਜ਼ੀ ਨਾਲ ਵਧਿਆ ਹੈ, ਮਾਰਚ ਦੀ ਸ਼ੁਰੂਆਤ ਵਿੱਚ ਪ੍ਰਤੀ ਹਫ਼ਤੇ ਤਕਰੀਬਨ 50 ਲੱਖ ਟੈਸਟ ਤੋਂ ਹੁਣ ਤਕਰੀਬਨ 1.3 ਕਰੋੜ ਟੈਸਟ ਹੁੰਦੇ ਹਨ।

ਪ੍ਰਧਾਨ ਮੰਤਰੀ ਨੇ ਕੁੱਝ ਸੂਬਿਆਂ ਵਿੱਚ ਵੈਂਟੀਲੇਟਰਾਂ ਦੀ ਸਹੀ ਵਰਤੋਂ ਨਾ ਕੀਤੇ ਜਾਣ ਦੀਆਂ ਕੁਝ ਰਿਪੋਰਟਾਂ ਨੂੰ ਗੰਭੀਰਤਾ ਨਾਲ ਲਿਆ ਅਤੇ ਨਿਰਦੇਸ਼ ਦਿੱਤੇ ਕਿ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਵੈਂਟੀਲੇਟਰਾਂ ਦੀ ਸਥਾਪਨਾ ਅਤੇ ਸੰਚਾਲਨ ਦਾ ਤੁਰੰਤ ਆਡਿਟ ਕੀਤਾ ਜਾਵੇ। ਉੱਥੇ ਹੀ ਹੌਲੀ ਹੌਲੀ ਘੱਟ ਰਹੀ ਟੈਸਟ ਪਾਜ਼ੀਟਿਵਿਟੀ ਦਰ ਅਤੇ ਵਧਦੀ ਰਿਕਵਰੀ ਰੇਟ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਪੀਐਮ ਨੇ ਕਿਹਾ ਕਿ ਸਥਾਨਕ ਨਿਯੰਤਰਣ ਰਣਨੀਤੀ ਸਮੇਂ ਦੀ ਜ਼ਰੂਰਤ ਹੈ ਖ਼ਾਸਕਰ ਉਹਨਾਂ ਸੂਬਿਆਂ ਲਈ ਜਿੱਥੇ ਜ਼ਿਲ੍ਹਿਆਂ ਵਿੱਚ ਟੀਪੀਆਰ ਵਧੇਰੇ ਹੁੰਦਾ ਹੈ। ਆਰਟੀ ਪੀਸੀਆਰ ਅਤੇ ਤੇਜ਼ ਟੈਸਟ ਦੋਵਾਂ ਦੀ ਵਰਤੋਂ ਨਾਲ ਟੈਸਟਿੰਗ ਨੂੰ ਹੋਰ ਵਧਾਉਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਕੋਰੋਨਾ ਖਿਲਾਫ਼ ਲੜਾਈ ਨੂੰ ਵਿਗਿਆਨੀ ਅਤੇ ਵਿਸ਼ਾ ਵਸਤੂ ਮਾਹਰ ਨਿਰਦੇਸ਼ਤ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਨਿਰਦੇਸ਼ਨ ਜਾਰੀ ਰੱਖਿਆ ਜਾਵੇਗਾ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਟੀਕਾਕਰਨ ਦੀ ਪ੍ਰਕਿਰਿਆ ਅਤੇ 45+ ਦੀ ਆਬਾਦੀ ਦੇ ਰਾਜ-ਪੱਧਰ ਦੇ ਕਵਰੇਜ ਆਬਾਦੀ ਦੇ ਰਾਜ-ਪੱਧਰ ਦੇ ਕਵਰੇਜ ਬਾਰੇ ਜਾਣਕਾਰੀ ਦਿੱਤੀ ਹੈ।

Click to comment

Leave a Reply

Your email address will not be published.

Most Popular

To Top