ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਕੀਤਾ ਵਾਪਸ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣਾ ਪਦਮ ਵਿਭੂਸ਼ਣ ਪੁਰਸਕਾਰ ਵਾਪਸ ਕਰ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਤਕਰੀਬਨ ਤਿੰਨ ਪੰਨਿਆਂ ਦਾ ਪੱਤਰ ਲਿਖ ਕੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਸਾਨਾਂ ‘ਤੇ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਆਪਣਾ ਸਨਮਾਨ ਵਾਪਸ ਦਿੱਤਾ।

ਆਪਣੇ ਪਦਮ ਵਿਭੂਸ਼ਣ ਨੂੰ ਵਾਪਸ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲਿਖਿਆ, ‘ਮੈਂ ਇੰਨਾ ਗਰੀਬ ਹਾਂ ਕਿ ਮੇਰੇ ਕੋਲ ਕਿਸਾਨਾਂ ਲਈ ਕੁਰਬਾਨ ਕਰਨ ਲਈ ਹੋਰ ਕੁਝ ਨਹੀਂ, ਮੈਂ ਜੋ ਵੀ ਹਾਂ ਕਿਸਾਨਾਂ ਕਰਕੇ ਹਾਂ। ਅਜਿਹੀ ਸਥਿਤੀ ਵਿੱਚ ਜੇਕਰ ਕਿਸਾਨਾਂ ਦਾ ਅਪਮਾਨ ਹੁੰਦਾ ਹੈ ਤਾਂ ਕਿਸੇ ਕਿਸਮ ਦਾ ਸਤਿਕਾਰ ਰੱਖਣ ਦਾ ਕੋਈ ਫਾਈਦਾ ਨਹੀਂ।”
ਪ੍ਰਕਾਸ਼ ਸਿੰਘ ਬਾਦਲ ਨੇ ਲਿਖਿਆ ਕਿ ਕਿਸਾਨਾਂ ਨਾਲ ਜਿਸ ਤਰ੍ਹਾਂ ਦੀ ਧੋਖਾਧੜੀ ਕੀਤੀ ਗਈ ਹੈ, ਉਨ੍ਹਾਂ ਨੂੰ ਬਹੁਤ ਠੇਸ ਪਹੁੰਚੀ ਹੈ। ਗਲਤ ਦ੍ਰਿਸ਼ਟੀਕੋਣ ਤੋਂ ਕਿਸ ਤਰ੍ਹਾਂ ਕਿਸਾਨਾਂ ਦੀ ਲਹਿਰ ਪੇਸ਼ ਕੀਤੀ ਜਾ ਰਹੀ ਹੈ ਇਹ ਦੁਖਦਾਈ ਹੈ।” ਖੇਤੀ ਕਨੂੰਨਾਂ ਖਿਲਾਫ ਕਿਸਾਨ ਦਿੱਲੀ ਵਿੱਚ ਲਗਾਤਾਰ ਡਟੇ ਹੋਏ ਹਨ।
ਦੇਸ਼ ਭਰ ਦੀਆਂ ਕਰੀਬ 500 ਜਥੇਬੰਦੀਆਂ ਨੇ ਦਿੱਲੀ ਨੂੰ ਘੇਰਾ ਪਾ ਰੱਖਿਆ ਹੈ। ਲੱਖਾਂ ਕਿਸਾਨ ਵੱਡੇ ਇਕੱਠ ਦੇ ਰੂਪ ਵਿੱਚ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਜੱਦੋ ਜ਼ਹਿਦ ਕਰ ਰਹੇ ਹਨ। ਪਰ ਇਸ ਇਕੱਠ ਵਿੱਚ ਜੋ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ ਹੈ। ਉਹ ਹੈ ਬਾਹਰੋਂ ਹੋਣ ਵਾਲੀ ਘੁਸਪੈਠ ਦਾ।
ਜਿਸ ਦੀ ਉਦਹਾਰਨ ਬੀਤੀ ਦੇਰ ਰਾਤ ਮਿਲੀ ਜਦੋਂ ਕੁੱਝ ਵਿਅਕਤੀ ਕਿਸਾਨੀ ਘੋਲ ਨੂੰ ਬਰਬਾਦ ਕਰਨ ਦੀ ਮਨਸ਼ਾ ਨਾਲ ਇਕੱਠ ਵਿੱਚ ਆ ਵੜ੍ਹੇ ਅਤੇ ਸੰਘਰਸ਼ ਵਿੱਚ ਗਈ ਔਰਤਾਂ ਅਤੇ ਕੁੜੀਆਂ ਦੀਆਂ ਵੀਡੀਓਜ਼ ਬਣਾਉਣ ਲੱਗੇ। ਇਸ ਦੌਰਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਾਇਆ ਕਿ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਪੁਲਿਸ ਮੁਲਾਜ਼ਮ ਅਤੇ ਪ੍ਰਸਾਸ਼ਨ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕਰ ਰਿਹਾ।
