News

ਪ੍ਰਕਾਸ਼ ਬਾਦਲ ਨੇ ਦਿੱਤਾ ਸੀ ਬਿਆਨ ਤੇ ਭਗਵੰਤ ਮਾਨ ਕਿਵੇਂ ਰਹਿ ਜਾਉ ਚੁੱਪ, ਪਾ ਤੇ ਪਟਾਕੇ

Bhagwant Mann

ਸੰਗਰੂਰ: ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਾਫੀ ਲੰਮੇਂ ਸਮੇਂ ਤੋਂ ਬਾਅਦ ਚੁੱਪੀ ਤੋੜਦਿਆਂ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਗਿਆ, ਉਸ ਤੇ ਹੁਣ ਸਿਆਸਤ ਵੀ ਗਰਮਾਉਣੀ ਸ਼ੁਰੂ ਹੋ ਗਈ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਤੇ ਆਪ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਵੱਡੇ ਬਾਦਲ ਨੂੰ ਮੋੜਵਾਂ ਜਵਾਬ ਦਿੱਤਾ ਹੈ। ਮਾਨ ਦਾ ਕਹਿਣਾ ਹੈ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਇੰਨੇ ਲੰਮੇ ਸਮੇਂ ਬਾਅਦ ਇਸ ਕਰ ਕੇ ਬੋਲਣਾ ਪਿਆ ਹੈ ਕਿਉਂ ਕਿ ਸੁਖਬੀਰ ਬਾਦਲ ਦੀਆਂ ਗੱਲਾਂ ਤੇ ਲੋਕ ਯਕੀਨ ਨਹੀਂ ਕਰਦੇ। ਮਾਨ ਨੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਨੂੰ ਬਚਾਉਣ ‘ਚ ਲੱਗੇ ਹੋਏ ਨੇ ਕਿਉਂ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਵਿਰੋਧੀ ਹਨ ਤੇ ਸਿਰਫ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਲਈ ਅਕਾਲੀ ਦਲ ਨੇ ਪੰਜਾਬ ਦੇ ਸਾਰੇ ਹੱਕ ਗਹਿਣੇ ਰੱਖੇ ਹੋਏ ਹਨ।

ਇਸੇ ਦੇ ਨਾਲ ਹੀ ਭਗਵੰਤ ਮਾਨ ਨੇ ਪ੍ਰਕਾਸ਼ ਬਾਦਲ ਤੇ ਤੰਜ ਕਸਦਿਆਂ ਕਿਹਾ ਕਿ ਦਿੱਲੀ ਜਾ ਕੇ ਤੁਸੀਂ ਭਾਜਪਾ ਦੇ ਹੱਕ ‘ਚ ਵੋਟ ਪਾਉਂਦੇ ਹੋ ਤੇ ਪੰਜਾਬ ‘ਚ ਆ ਕੇ ਉਸੇ ਨੀਤੀਆਂ ਦਾ ਵਿਰੋਧ ਕਰਨ ਲੱਗ ਜਾਂਦੇ ਹੋ। ਪਰ ਹੁਣ ਇੰਝ ਨਹੀਂ ਚੱਲਣਾ,  ਮਾਨ ਨੇ ਇਹ ਸਾਫ ਕਰ ਦਿੱਤਾ ਹੈ ਕਿ 14 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ ‘ਚ ਖੇਤੀ ਆਰਡੀਨੈਂਸ ਦੇ ਬਿੱਲ ਦਾ ਆਮ ਆਦਮੀ ਪਾਰਟੀ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ।

ਕੀ ਰਾਧੇ ਮਾਂ ਦੀ ਬਿਗ ਬਾਸ ਵਿਚ ਹੋਵੇਗੀ ਐਂਟਰੀ? ਛਿੜੀ ਚਰਚਾ

ਤੁਹਾਨੂੰ ਦੱਸ ਦਈਏ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਦਾ ਕਿਸਾਨਾਂ ਦੇ ਨਾਲ-ਨਾਲ ਵਿਰੋਧੀ ਪਾਟਰੀਆਂ ਵੀ ਵੱਲੋਂ ਲੰਮੇਂ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ ਪਰ ਇਸ ਦੇ ਉਲਟ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਗਏ ਬਿਆਨ ‘ਚ ਇਸ ਆਰਡੀਨੈਂਸ ਦਾ ਸਮਰਥਨ ਕੀਤਾ ਗਿਆ ਹੈ ਜਿਸ ਤੇ ਭਗਵੰਤ ਮਾਨ ਵੱਲੋਂ ਵੱਡੇ ਬਾਦਲ ਨੂੰ ਠੋਕਵਾਂ ਜਵਾਬ ਦਿੱਤਾ ਹੈ।

Click to comment

Leave a Reply

Your email address will not be published. Required fields are marked *

Most Popular

To Top