ਪੈਰਾਂ ਦੀਆਂ ਤਲੀਆਂ ’ਚ ਜਲਣ ਹੋਣਾ ਹਾਈ ਯੂਰਿਕ ਦਾ ਹੈ ਲੱਛਣ, ਜਾਣੋ ਕੰਟਰੋਲ ਕਰਨ ਦਾ ਤਰੀਕਾ

ਸਰੀਰ ਵਿੱਚ ਯੂਰਿਕ ਐਸਿਡ ਵਧ ਜਾਣ ਕਾਰਨ ਅਰਥਰਾਈਟਿਸ ਯਾਨੀ ਗਠੀਆ ਦੀ ਬਿਮਾਰੀ ਹੋ ਜਾਂਦੀ ਹੈ। ਅਜਿਹੇ ਵਿੱਚ ਯੂਰਿਕ ਐਸਿਡ ਨੂੰ ਕਿਵੇਂ ਕੰਟਰੋਲ ਕਰਨਾ ਚਾਹੀਦਾ ਹੈ? ਇਹ ਸਵਾਲ ਹਰ ਕਿਸੇ ਦੇ ਮੰਨ ਵਿੱਚ ਹੁੰਦਾ ਹੈ ਕਿਉਂ ਕਿ ਹਾਈ ਯੂਰਿਕ ਐਸਿਡ ਨੂੰ ਨਜ਼ਰਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ।

ਤਲੀਆਂ ਵਿੱਚ ਜਲਣ ਹੋਣਾ ਸਰੀਰ ਵਿੱਚ ਯੂਰਿਕ ਐਸਿਡ ਦੇ ਲੱਛਣਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਜੇ ਤੁਸੀਂ ਅਪਣੇ ਪੈਰਾਂ ਦੀਆਂ ਤਲੀਆਂ ਵਿੱਚ ਜਲਣ ਅਤੇ ਦਰਦ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਯੂਰਿਕ ਐਸਿਡ ਘਟਾਉਣ ਦੇ ਤਰੀਕੇ ਕਈ ਹਨ ਪਰ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੇ ਲੱਛਣਾਂ ਨੂੰ ਪਹਿਚਾਣ ਕੇ ਯੂਰਿਕ ਐਸਿਡ ਟੈਸਟ ਕਰਵਾਉਣਾ ਚਾਹੀਦਾ ਹੈ।

ਕੁੱਝ ਲੋਕ ਯੂਰਿਕ ਐਸਿਡ ਦੇ ਘਰੇਲੂ ਉਪਾਅ ਅਪਣਾਉਂਦੇ ਹਨ। ਪਰ ਗਠੀਆ ਦੇ ਮਰੀਜ਼ਾਂ ਅਤੇ ਹਾਈ ਯੂਰਿਕ ਐਸਿਡ ਤੋਂ ਪਰੇਸ਼ਾਨ ਲੋਕਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਗਠੀਆ ਵਿੱਚ ਕੀ ਖਾਣਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?
ਇਹ ਵੀ ਪੜ੍ਹੋ: ਜੰਮੂ ਕਸ਼ਮੀਰ ’ਚ ਅਧਿਕਾਰਿਕ ਭਾਸ਼ਾਵਾਂ ’ਚ ਪੰਜਾਬੀ ਨੂੰ ਸ਼ਾਮਲ ਕਰਾਉਣ ਲਈ ਸਿੱਖਾਂ ਨੇ ਸ਼ੁਰੂ ਕੀਤੀ ਮੁਹਿੰਮ
ਸਰੀਰ ਵਿੱਚ ਕਿਵੇਂ ਵਧਦਾ ਹੈ ਯੂਰਿਕ ਐਸਿਡ
ਕਈ ਲੋਕਾਂ ਦੇ ਮੰਨ ਵਿੱਚ ਸਵਾਲ ਹੁੰਦਾ ਹੈ ਕਿ ਹਾਈ ਯੂਰਿਕ ਐਸਿਡ ਕਿਵੇਂ ਬਣ ਜਾਂਦਾ ਹੈ। ਸਰੀਰ ਵਿੱਚ ਪਿਊਰੀਨ ਨਾਮ ਦੇ ਪ੍ਰੋਟੀਨ ਦੇ ਵਧਣ ਨਾਲ ਸਰੀਰ ਵਿੱਚ ਯੂਰਿਕ ਐਸਿਡ ਦਾ ਲੈਵਲ ਹਾਈ ਹੋ ਜਾਂਦਾ ਹੈ। ਪਿਊਰੀਨ ਪ੍ਰੋਟੀਨ ਸਰੀਰ ਵਿੱਚ ਖੁਦ-ਬ-ਖੁਦ ਬਣਦੇ ਹਨ ਪਰ ਨਾਲ ਹੀ ਸਾਡਾ ਖਾਣ-ਪੀਣ ਵੀ ਇਸ ਦੇ ਲਈ ਜ਼ਿੰਮੇਵਾਰ ਹੁੰਦਾ ਹੈ।
ਇਹ ਵੀ ਪੜ੍ਹੋ: 250 ਕਿਸਾਨ ਜੱਥੇਬੰਦੀਆਂ ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸ ਖਿਲਾਫ਼ ਮੈਦਾਨ ’ਚ ਉੱਤਰੀਆਂ
ਆਮ ਤੌਰ ਤੇ ਯੂਰਿਕ ਐਸਿਡ ਸਰੀਰ ਦੇ ਪੇਸ਼ਾਬ ਦੇ ਜ਼ਰੀਏ ਬਾਹਰ ਨਿਕਲ ਜਾਂਦਾ ਹੈ। ਪਰ ਸਰੀਰ ਵਿੱਚ ਜ਼ਿਆਦਾ ਮਾਤਰਾ ਵਿਚ ਯੂਰਿਕ ਐਸਿਡ ਵਧਣ ਤੇ ਕਿਡਨੀ ਇਸ ਨੂੰ ਫਿਲਟਰ ਕਰਨ ਵਿਚ ਸਮਰੱਥ ਨਹੀਂ ਹੋ ਪਾਉਂਦੀ। ਇਹ ਟਾਕਿਸਨਸ ਸਰੀਰ ਵਿੱਚ ਹੀ ਰਹਿ ਜਾਂਦੇ ਹਨ ਅਤੇ ਸਰੀਰ ਦੇ ਕਈ ਅੰਗਾਂ ਨੂੰ ਪ੍ਰਭਾਵਿਤ ਕਰਦੇ ਹਨ।
ਮਾਸ ਦਾ ਸੇਵਨ ਨਾ ਕਰੋ
ਯੂਰਿਕ ਐਸਿਡ ਵਧਣ ਨਾਲ ਤੁਹਾਨੂੰ ਕਈ ਪ੍ਰਕਾਰ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਹ ਨਾ ਸਿਰਫ਼ ਤੁਹਾਡੇ ਜੋੜਾਂ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਤੁਹਾਡੇ ਪੈਰਾਂ ਦੀਆਂ ਤਲੀਆਂ ਵਿੱਚ ਜਲਣ ਅਤੇ ਦਰਦ ਦਾ ਅਹਿਸਾਸ ਕਰਵਾ ਸਕਦਾ ਹੈ। ਅਜਿਹੇ ਵਿੱਚ ਯੂਰਿਕ ਐਸਿਡ ਵਿੱਚ ਮਾਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮਾਸ ਸਰੀਰ ਵਿੱਚ ਯੂਰਿਕ ਐਸਿਡ ਦਾ ਲੈਵਲ ਵਧਾ ਸਕਦਾ ਹੈ। ਮਾਸਾਹਾਰੀ ਭੋਜਨ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਯੂਰਿਕ ਐਸਿਡ ਨੂੰ ਟ੍ਰਿਗਰ ਕਰ ਸਕਦੀ ਹੈ। ਤੁਹਾਨੂੰ ਖ਼ਾਸ ਕਰ ਰੈਡ ਮੀਟ, ਸੀ ਫੂਡ, ਕਲੇਜੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਪ੍ਰੋਟੀਨ ਦਾ ਜ਼ਿਆਦਾ ਨਾ ਕਰੋ ਸੇਵਨ
ਸਰੀਰ ਵਿੱਚ ਯੂਰਿਕ ਐਸਿਡ ਦੇ ਵਧਣ ਦਾ ਇਕ ਕਾਰਨ ਪ੍ਰੋਟੀਨ ਦਾ ਸੇਵਨ ਵੀ ਹੈ। ਜੇ ਤੁਸੀਂ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਦਾ ਸੇਵਨ ਕਰਦੇ ਹੋ ਤਾਂ ਇਹ ਡਾਇਜੇਸ਼ਨ ਨੂੰ ਖਰਾਬ ਕਰ ਸਕਦਾ ਹੈ। ਇਸ ਨਾਲ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਵਧ ਜਾਂਦੀ ਹੈ। ਅਜਿਹੇ ਵਿੱਚ ਸੀਮਿਤ ਮਾਤਰਾ ਵਿੱਚ ਹੀ ਪ੍ਰੋਟੀਨ ਦਾ ਸੇਵਨ ਕਰਨਾ ਚਾਹੀਦਾ ਹੈ। ਹਾਈ ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਅਪਣੇ ਡਾਕਟਰ ਤੋਂ ਪ੍ਰੋਟੀਨ ਦੀ ਰੋਜ਼ਾਨਾਂ ਦੀ ਮਾਤਰਾ ਨੂੰ ਜਾਣਨਾ ਚਾਹੀਦਾ ਹੈ।
ਯੂਰਿਕ ਐਸਿਡ ਘਟਾਉਣ ਲਈ ਖਾਓ ਇਹ ਫੂਡਸ
ਯੂਰਿਕ ਐਸਿਡ ਨੂੰ ਘਟਾਉਣ ਲਈ ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਕਾਫ਼ੀ ਲਾਭਦਾਇਕ ਹੋ ਸਕਦੀਆਂ ਹਨ। ਇਸ ਵਿੱਚ ਸੰਤਰਾ, ਆਂਵਲਾ, ਨਿੰਬੂ ਹੈ। ਜੇ ਤੁਸੀਂ ਇਹਨਾਂ ਫਲਾਂ ਨੂੰ ਅਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹੋ ਤਾਂ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਖੁਰਾਕ ਵਿੱਚ ਫਾਈਬਰ ਦਾ ਸੇਵਨ ਵਧਾਉਣ ਨਾਲ ਵੀ ਹਾਈ ਯੂਰਿਕ ਐਸਿਡ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇਸ ਦੇ ਨਾਲ ਹੀ ਧਨੀਆ ਦਾ ਜੂਸ, ਖੀਰਾ, ਚੁਕੰਦਰ ਅਤੇ ਗਾਜਰ ਦੇ ਜੂਸ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ।
