ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ 8ਵੇਂ ਦਿਨ ਲੋਕਾਂ ਨੂੰ ਰਾਹਤ ਮਿਲੀ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਉੱਥੇ ਹੀ ਕੱਚੇ ਤੇਲ ਦੀਆਂ ਕੀਮਤਾਂ 70 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਈ ਹੈ। ਦਸ ਦਈਏ ਕਿ ਓਪੇਕ ਪਲੱਸ ਦੇਸ਼ਾਂ ਦੀ ਬੈਠਕ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਜਿੱਥੇ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਉੱਥੇ ਹੀ ਘਰੇਲੂ ਮਾਰਕਿਟ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਸਥਿਰ ਹਨ। ਇਸ ਸਮੇਂ ਲਗਭਗ ਦੇਸ਼ ਦੇ ਹਰ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਲ ਟਾਈਮ ਹਾਈ ’ਤੇ ਚਲ ਰਹੀਆਂ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇਕ ਲੀਟਰ ਡੀਜ਼ਲ ਦੀ ਕੀਮਤ 81.47 ਰੁਪਏ ਅਤੇ ਇਕ ਲੀਟਰ ਪੈਟਰੋਲ ਦੀ ਕੀਮਤ 91.17 ਰੁਪਏ ਹੈ। ਉੱਥੇ ਹੀ ਮੁੰਬਈ ਵਿੱਚ ਪੈਟਰੋਲ 97.57 ਰੁਪਏ ਅਤੇ ਡੀਜ਼ਲ 88.60 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਸ਼ਹਿਰ ਪੈਟਰੋਲ ਦੀ ਕੀਮਤ ਡੀਜ਼ਲ ਦੀ ਕੀਮਤ
ਦਿੱਲੀ 91.17 81.47
ਮੁੰਬਈ 97.57 88.60
ਕੋਲਕਾਤਾ 91.35 84.35
ਚੇਨੱਈ 93.11 86.45
ਨੋਇਡਾ 89.38 81.91
ਬੈਂਗਲੁਰੂ 94.22 86.37
ਭੋਪਾਲ 99.21 89.76
ਚੰਡੀਗੜ੍ਹ 87.73 81.17
ਪਟਨਾ 93.48 86.73
ਲਖਨਊ 89.31 81.85
