Business

ਪੈਟਰੋਲ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਇੰਨੇ ਰੁਪਏ ਸਸਤਾ ਹੋਇਆ ਪੈਟਰੋਲ ਡੀਜ਼ਲ

ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰ ਦਿੱਤੀਆਂ ਹਨ। ਕੰਪਨੀਆਂ ਵੱਲੋਂ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਗਿਆ ਹੈ ਜਿਸ ਨਾਲ ਅੱਜ ਪੈਟਰੋਲ ਦੀ ਕੀਮਤ 13 ਤੋਂ 15 ਪੈਸੇ, ਡੀਜ਼ਲ ਦੀ ਕੀਮਤ 14 ਤੋਂ 15 ਪੈਸੇ ਘੱਟ ਗਈ ਹੈ। ਹਾਲਾਂਕਿ ਇਹਨਾਂ ਤੇਲਾਂ ਦੇ ਰੇਟ ਘੱਟ ਹੋਣ ਦੇ ਬਾਵਜੂਦ ਹੁਣ ਵੀ ਦੇਸ਼ ਦੇ ਮੁੱਖ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਉਪਰ ਹੈ।

Petrol and Diesel Prices Today (24 March 2021): Here are fuel prices in  Delhi, Mumbai, Rajasthan, Kolkata, Chennai, check here

ਪੈਟਰੋਲ-ਡੀਜ਼ਲ ਦੀ ਕੀਮਤ ਘੱਟ ਹੋਣ ਦੇ ਬਾਵਜੂਦ ਦਿੱਲੀ ਵਿੱਚ ਪੈਟਰੋਲ ਦੀ ਕੀਮਤ 101.19 ਰੁਪਏ ਜਦਕਿ ਡੀਜ਼ਲ ਦੀ ਕੀਮਤ 88.62 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ 107.26 ਰੁਪਏ ਅਤੇ ਡੀਜ਼ਲ ਦੀ ਕੀਮਤ 96.19 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 101.62 ਰੁਪਏ ਜਦਕਿ ਡੀਜ਼ਲ ਦਾ ਕੀਮਤ 91.71 ਰੁਪਏ ਪ੍ਰਤੀ ਲੀਟਰ ਹੈ।

ਚੇਨੱਈ ਵਿੱਚ ਪੈਟਰੋਲ ਦੀ ਕੀਮਤ 98.96 ਰੁਪਏ ਪ੍ਰਤੀ ਲੀਟਰ ਹੈ ਤੇ ਡੀਜ਼ਲ ਦੀ ਕੀਮਤ 93.26 ਰੁਪਏ ਪ੍ਰਤੀ ਲੀਟਰ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚਾ ਤੇਲ ਸਸਤਾ ਹੋਣ ਕਾਰਨ ਸਰਕਾਰੀ ਤੇਲ ਕੰਪਨੀਆਂ ਨੇ ਤੇਲ ਦੇ ਰੇਟ ਵਿੱਚ ਕਟੌਤੀ ਕੀਤੀ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੈਟਰੋਲ ਦੀਆਂ ਕੀਮਤਾਂ 10 ਤੋਂ 15 ਪੈਸੇ ਪ੍ਰਤੀ ਲੀਟਰ ਡਿੱਗੀਆਂ ਹਨ। ਡੀਜ਼ਲ ਵੀ 15 ਪੈਸੇ ਸਸਤਾ ਹੋਇਆ ਹੈ।

Click to comment

Leave a Reply

Your email address will not be published.

Most Popular

To Top