ਪੈਟਰੋਲ-ਡੀਜ਼ਲ ਦੀਆਂ ਘਟਣਗੀਆਂ ਕੀਮਤਾਂ? ਕੇਂਦਰੀ ਮੰਤਰੀ ਪੁਰੀ ਦਾ ਵੱਡਾ ਬਿਆਨ
By
Posted on

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੇ ਰਾਹਤ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਇੱਕ ਦਿਨ ਬਾਅਦ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਇਸ ਦਾ ਇਲਜ਼ਾਮ ਗੈਰ-ਭਾਜਪਾ ਸ਼ਾਸਤ ਰਾਜਾਂ ਤੇ ਲਾਇਆ ਹੈ। ਉਹਨਾਂ ਕਿਹਾ ਕਿ ਪੈਟਰੋਲ ਸਸਤਾ ਹੋ ਸਕਦਾ ਹੈ, ਬਸ਼ਰਤੇ ਵਿਰੋਧੀ ਸ਼ਾਸਤ ਰਾਜ ਸਰਕਾਰਾਂ ਸ਼ਰਾਬ ਤੇ ਦਰਾਮਦ ਟੈਕਸ ਘਟਾਉਣ ਦੀ ਬਜਾਏ ਤੇਲ ਤੇ ਟੈਕਸ ਘਟਾ ਦੇਣ।
ਹਰਦੀਪ ਪੁਰੀ ਨੇ ਟਵੀਟ ਕਰਕੇ ਕਿਹਾ ਕਿ, ਮਹਾਰਾਸ਼ਟਰ ਸਰਕਾਰ ਪੈਟਰੋਲ ਤੇ 32.15 ਰੁਪਏ ਚਾਰਜ ਕਰਦੀ ਹੈ ਜਦਕਿ ਕਾਂਗਰਸ ਸ਼ਾਸਿਤ ਰਾਜਸਥਾਨ ਵਿੱਚ 29.10 ਰੁਪਏ ਵਸੂਲੇ ਜਾਂਦੇ ਹਨ ਪਰ ਉੱਤਰਾਖੰਡ ਵਿੱਚ ਸਿਰਫ 14.51 ਰੁਪਏ ਤੇ ਉੱਤਰ ਪ੍ਰਦੇਸ਼ ਵਿੱਚ ਸਿਰਫ 16.50 ਰੁਪਏ ਸਰਕਾਰ ਵੱਲੋਂ ਵਸੂਲੀ ਜਾ ਰਹੀ ਹੈ।
ਪ੍ਰਦਰਸ਼ਨ ਤੱਥਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ। ਪੀਐਮ ਮੋਦੀ ਨੇ ਕਿਹਾ ਕਿ ਮੈਂ ਅਪੀਲ ਕਰਦਾਂ ਹਾਂ ਕਿ ਨਵੰਬਰ ਵਿੱਚ ਜੋ ਕਰਨਾ ਸੀ, ਹੁਣ ਵੈਟ ਘਟਾ ਕੇ ਤੁਸੀਂ ਨਾਗਰਿਕਾਂ ਨੂੰ ਲਾਭ ਪਹੁੰਚਾਓ।
