ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਈਆਂ ਬੇਕਾਬੂ, 30 ਤੋਂ 35 ਪੈਸੇ ਹੋਇਆ ਵਾਧਾ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੁਣ ਬੇਕਾਬੂ ਹੋ ਚੁੱਕੀਆਂ ਹਨ। ਅੱਜ ਸ਼ਨੀਵਾਰ ਨੂੰ ਤੇਲ ਕੰਪਨੀਆਂ ਦੁਆਰਾ ਦੋਵਾਂ ਦੀਆਂ ਕੀਮਤਾਂ ਵਿੱਚ ਲਗਾਤਾਰ 5ਵੇਂ ਦਿਨ ਵਾਧਾ ਹੋਇਆ ਹੈ। ਭਾਰਤੀ ਪੈਟਰੋਲੀਅਮ ਮਾਰਕਟਿੰਗ ਕੰਪਨੀਆਂ ਨੇ ਅੱਜ ਯਾਨੀ 9 ਅਕਤੂਬਰ ਨੂੰ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕੀਤੇ ਹਨ।

IOCL ਰਾਹੀਂ ਜਾਰੀ ਨਵੇਂ ਰੇਟ ਮੁਤਾਬਕ ਅੱਜ ਦੇਸ਼ ਵਿੱਚ ਫਿਰ ਤੋਂ ਪੈਟਰੋਲ ਦੀਆਂ ਕੀਮਤਾਂ ਵਿੱਚ 30 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿੱਚ ਪੈਟਰੋਲ 103.84 ਅਤੇ ਡੀਜ਼ਲ 92.47 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਮੁੰਬਈ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਰਿਕਾਰਡਡ ਕੀਤੀਆਂ ਗਈਆਂ ਹਨ।
ਮੁੰਬਈ ਵਿੱਚ ਪੈਰਟੋਲ 109.83, ਡੀਜ਼ਲ 100.29 ਰੁਪਏ ਪ੍ਰਤੀ ਲੀਟਰ ਦਰਜ ਕੀਤਾ ਗਿਆ ਹੈ। 24 ਸਤੰਬਰ ਤੋਂ ਹੁਣ ਤੱਕ ਡੀਜ਼ਲ ਦੀ ਕੀਮਤ ਵਿੱਚ 3 ਰੁਪਏ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ। ਜਦਕਿ ਪੈਰਟੋਲ 28 ਸਤੰਬਰ ਤੋਂ ਹੁਣ ਤੱਕ 2 ਰੁਪਏ 70 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ।
ਦੱਸ ਦਈਏ ਕਿ ਵਿਦੇਸ਼ੀ ਮੁਦਰਾ ਦਰਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੂਡ ਦੀ ਕੀਮਤ ਦੇ ਆਧਾਰ ਤੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਪ੍ਰਤੀਦਿਨ ਅਪਡੇਟ ਕੀਤੀ ਜਾਂਦੀ ਹੈ। ਆਇਲ ਮਾਰਕਟਿੰਗ ਕੰਪਨੀਆਂ ਕੀਮਤਾਂ ਦੀ ਸਮੀਖਿਆ ਤੋਂ ਬਾਅਦ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ।
