Business

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਪਾਰਾ ਕੀਤਾ ਹਾਈ, ਕੀਮਤਾਂ ਨੇ ਤੋੜੇ ਸਾਰੇ ਰਿਕਾਰਡ

ਦੇਸ਼ ਵਿੱਚ ਤੇਲ ਕੰਪਨੀਆਂ ਨੇ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਵਾਧੇ ਨਾਲ ਪੈਟਰੋਲ 27 ਪ੍ਰਤੀ ਲੀਟਰ ਮਹਿੰਗਾ ਅਤੇ ਡੀਜ਼ਲ 23 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਹੋ ਗਿਆ। ਇਸ ਬਦਲਾਅ ਤੋਂ ਬਾਅਦ ਦਿੱਲੀ ਵਿੱਚ ਪੈਟਰੋਲ ਦੀ ਕੀਮਤ 96.12 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 86.98 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

Fuel prices January 25 update: Petrol crosses Rs 100, check rates in your  city here

ਕੋਲਕਾਤਾ ‘ਚ ਪੈਟਰੋਲ 96.06 ਤੇ ਡੀਜ਼ਲ 89.93 ਰੁਪਏ ਪ੍ਰਤੀ ਲੀਟਰ

ਦਿੱਲੀ ‘ਚ ਅੱਜ ਪੈਟਰੋਲ 96.12 ਰੁਪਏ ਤੇ ਡੀਜ਼ਲ 86.98 ਰੁਪਏ ਪ੍ਰਤੀ ਲੀਟਰ

ਮੁੰਬਈ ‘ਚ ਪੈਟਰੋਲ 97.43 ਰੁਪਏ ਤੇ ਡੀਜ਼ਲ 91.64 ਰੁਪਏ ਪ੍ਰਤੀ ਲੀਟਰ

 ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਤੇ ਲੱਦਾਖ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਚੁੱਕਾ ਹੈ। ਰਾਜਸਥਾਨ ਵਿੱਚ ਪੈਟਰੋਲ ਤੇ ਡੀਜ਼ਲ ਦੋਵੇਂ 100 ਰੁਪਏ ਪ੍ਰਤੀ ਲੀਟਰ ਵਿਕ ਰਿਹਾ  ਹੈ। ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਪੈਟਰੋਲ 106.94 ਰੁਪਏ ਜਦਕਿ ਡੀਜ਼ਲ 99.80 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਇਕ ਪਾਸੇ ਆਮ ਨਾਗਰਿਕ ਵਧਦੀਆਂ ਕੀਮਤਾਂ ਤੇ ਦੁੱਖ ਜਤਾ ਰਿਹਾ ਹੈ ਤਾਂ ਦੂਜੇ ਪਾਸੇ ਵਿਰੋਧੀ ਇਸ ਮਸਲੇ ਨੂੰ ਲੈ ਕੇ ਸੜਕਾਂ ਤੇ ਉੱਤਰ ਚੁੱਕਿਆ ਹੈ। ਦਿੱਲੀ ਦੇ ਮਾਨ ਸਿੰਘ ਮਾਰਗ ਸਥਿਤ ਪੈਟਰੋਲ ਪੰਪ ‘ਤੇ ਪੈਟਰੋਲ ਭਰਵਾ ਰਹੇ ਆਮ ਨਾਗਰਿਕ ਨੇ ਵਧਦੀਆਂ ਕੀਮਤਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ‘ਐਨੀ ਕਮਾਈ ਨਹੀਂ, ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ।

ਇਨਸਾਨ 200 ਰੁਪਏ ਦਾ ਤੇਲ ਪਵਾਏਗਾ ਤਾਂ ਖਾਵੇਗਾ ਕੀ? ਦੱਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰ ਬਾਵਜੂਦ ਇਸ ਦੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।

Click to comment

Leave a Reply

Your email address will not be published.

Most Popular

To Top