News

ਪੈਟਰੋਲ-ਡੀਜ਼ਲ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਦੇ ਕਈ ਟਿਕਾਣਿਆਂ ‘ਤੇ ਛਾਪੇ

ਸੰਗਰੂਰ ਵਿੱਚ ਪੈਟਰੋਲ-ਡੀਜ਼ਲ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਦੇ ਕਈ ਟਿਕਾਣਿਆਂ ਤੇ ਅੱਜ ਸਵੇਰੇ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ। ਸੰਗਰੂਰ ਦੇ ਮਹਿਲਾ ਚੌਂਕ ਰੋਡ ਤੇ ਇੰਡੀਅਨ ਆਇਲ ਰਿਫਾਇਨਰੀ ਨੇੜੇ ਘਰਾਂ ਤੇ ਢਾਬਿਆਂ ਵਿੱਚ ਪੈਟਰੋਲ ਤੇ ਡੀਜ਼ਲ ਦੀ ਗੈਰ-ਕਾਨੂੰਨੀ ਰਾਸ਼ਨਿੰਗ ਹੋਣ ਦੀ ਸੂਚਨਾ ਮਿਲੀ ਸੀ ਜਿਸ ਪਿੱਛੋਂ ਛਾਪਾ ਮਾਰਿਆ ਗਿਆ। ਪੁਲਿਸ ਨੇ ਨਜਾਇਜ਼ ਤੌਰ ਤੇ ਰੱਖਿਆ 3000 ਲੀਟਰ ਤੋਂ ਵੱਧ ਡੀਜ਼ਲ ਅਤੇ ਪੈਟਰੋਲ ਬਰਾਮਦ ਕੀਤਾ ਹੈ।

ਇਹਨਾਂ ਲੋਕਾਂ ਵੱਲੋਂ ਤੇਲ ਟੈਂਕਰਾਂ ਤੋਂ ਤੇਲ ਕੱਢ ਕੇ ਲੋਕਾਂ ਨੂੰ ਘਟ ਰੇਟ ਤੇ ਸਪਲਾਈ ਕੀਤਾ ਜਾਂਦਾ ਸੀ। ਇਸ ਛਾਪੇਮਾਰੀ ਬਾਰੇ ਸੰਗਰੂਰ ਦੇ ਐਸ ਐਸ ਪੀ ਨੇ ਦੱਸਿਆ ਕਿ ਇਹਨਾਂ ਲੋਕਾਂ ਵੱਲੋ ਡੀਜ਼ਲ ਅਤੇ ਪੈਟਰੋਲ ਨੂੰ ਸਸਤੇ ਭਾਅ ਤੇ ਖ਼ਰੀਦ ਕੇ ਇਹਨਾਂ ਡਰੱਮਾ ਵਿੱਚ ਰੱਖ ਲਿਆ ਜਾਂਦਾ ਅਤੇ ਬਾਅਦ ਵਿੱਚ ਹੋਰ ਲੋਕਾਂ ਨੂੰ ਮਹਿੰਗੇ ਭਾਅ ਵੇਚਿਆ ਜਾਂਦਾ ਜਿਸ ਨਾਲ ਪੈਟਰੋਲ ਅਤੇ ਡੀਜ਼ਲ ਖਰਾਬ ਹੋਣ ਦੀ ਵਜ੍ਹਾ ਨਾਲ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ।

ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਸ ਛਾਪੇਮਾਰੀ ਦੌਰਾਨ ਕੁਝ ਵਿਅਕਤੀਆ ਨੂੰ ਹਿਰਾਸਤ ਦੇ ਵਿੱਚ ਲੈ ਕੇ ਪਰਚਾ ਦਰਜ ਕਰ ਲਿਆ ਗਿਆ ਅਤੇ ਇਸ ਮਾਮਲੇ ਵਿੱਚ ਅਗਲੀ ਜਾਂਚ ਕੀਤੀ ਜਾ ਰਹੀ ਹੈ।

Click to comment

Leave a Reply

Your email address will not be published.

Most Popular

To Top