News

ਪੈਟਰੋਲ ਡੀਜ਼ਲ ’ਤੇ ਜੀਐਸਟੀ ਲਾਉਣ ਦੀ ਹੋ ਰਹੀ ਤਿਆਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਜੀਐਸਟੀ ਕੌਂਸਲ ਦੀ ਆਗਾਮੀ ਬੈਠਕ ਵਿੱਚ ਜੇ ਸੂਬੇ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦਾ ਮਸਲਾ ਚੁੱਕਦੇ ਹਨ ਤਾਂ ਉਹ ਚਰਚਾ ਲਈ ਤਿਆਰ ਹਨ। ਲੋਕ ਸਭਾ ਵਿੱਚ ਵਿੱਤੀ ਬਿੱਲ ’ਤੇ ਜਵਾਬ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਸਿਰਫ ਕੇਂਦਰ ਹੀ ਨਹੀਂ, ਸੂਬਾ ਵੀ ਪੈਟਰੋਲ ਅਤੇ  ਡੀਜ਼ਲ ’ਤੇ ਟੈਕਸ ਵਸੂਲਦਾ ਹੈ।

To make GST efficient, petrol, diesel must be in its net | Deccan Herald

ਇਸ ਲਈ ਸੂਬਿਆਂ ਨੂੰ ਵੀ ਟੈਕਸ ਘਟਾਉਣਾ ਪਵੇਗਾ। ਉਹਨਾਂ ਕਿਹਾ ਕਿ ਕੇਂਦਰ ਨੂੰ ਜੇ 100 ਰੁਪਏ ਟੈਕਸ ਮਿਲਦਾ ਹੈ ਤਾਂ ਉਸ ਵਿੱਚੋਂ 41 ਰੁਪਏ ਸੂਬਿਆਂ ਨੂੰ ਦਿੱਤੇ ਜਾਂਦੇ ਹਨ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਈਂਧਨ ਟੈਕਸ ਨੂੰ ਲੈ ਕੇ ਇੰਨੀਆਂ ਗੱਲਾਂ ਹੋ ਰਹੀਆਂ ਹਨ ਸੂਬਿਆਂ ਨੇ ਵੀ ਇਸ ਮੁੱਦੇ ’ਤੇ ਨਜ਼ਰ ਟਿਕਾਈ ਹੋਈ ਹੈ।

ਅਜਿਹੇ ਵਿੱਚ ਜੇ ਰਾਜਾਂ ਕੋਲੋਂ ਜੀਐਸਟੀ ਕੌਂਸਲ ਦੀ ਬੈਠਕ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦੀ ਮੁੱਦਾ ਚੁੱਕਿਆ ਜਾਂਦਾ ਹੈ ਤਾਂ ਇਸ ’ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕਦਾ ਹੈ। ਦਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਤੋਂ ਰਾਹਤ ਲਈ ਜੀਐਸਟੀ ਨੂੰ ਦਾਇਰੇ ਵਿੱਚ ਲਿਆਉਣ ਦੀ ਮੰਗ ਲੰਬੇ ਸਮੇਂ ਤੋਂ ਉਠ ਰਹੀ ਹੈ।

WATCH LIVE: Finance minister Nirmala Sitharaman announces 4th tranche of  measures for Covid-hit nation | Hindustan Times

ਹਾਲ ਹੀ ਵਿੱਚ ਵਿੱਤ ਮੰਤਰੀ ਨੇ ਕਿਹਾ ਸੀ ਕਿ ਪੈਟਰੋਲ ਅਤੇ ਡੀਜ਼ਲ ’ਤੇ ਜੀਐਸਟੀ ਲਾਉਣ ਦੀ ਕੋਈ ਯੋਜਨਾ ਨਹੀਂ ਹੈ। ਪਿਛਲੇ ਮਹੀਨੇ ਦੇਸ਼ ਦੇ ਕੁੱਝ  ਹਿੱਸਿਆਂ ਵਿੱਚ ਪੈਟਰੋਲ ਦੀ ਖੁਦਰਾ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਚਲੀ ਗਈ ਸੀ। ਵਿੱਤ ਮੰਤਰੀ ਨੇ ਦਸਿਆ ਕਿ ਬੈਂਕ ਅਤੇ ਬੀਮਾ ਖੇਤਰ ਵਿੱਚ ਸਰਕਾਰੀ ਕੰਪਨੀਆਂ ਰਹਿਣਗੀਆਂ ਅਤੇ ਇਸ ਖੇਤਰ ਦੇ ਸਾਰੇ ਸਰਕਾਰੀ ਖੇਤਰਾਂ ਦਾ ਨਿਜੀਕਰਨ ਨਹੀਂ ਕੀਤਾ ਜਾਵੇਗਾ।

ਉਹਨਾਂ ਦਸਿਆ ਕਿ ਭਾਰਤੀ ਜੀਵਨ ਬੀਮਾ ਨਿਗਮ ਦੇ ਵਿਨਿਵੇਸ਼ਕ ਵਿੱਚ ਦੇਸ਼ ਦੇ ਪ੍ਰਚੂਨ ਨਿਵੇਸ਼ਕ ਹਿੱਸਾ ਲੈਣਗੇ। ਇਸ ਲਈ ਐਲਆਈਸੀ ਦੀ ਵਿਨਿਵੇਸ਼ ਦਾ ਵਿਦੇਸ਼ੀ ਨਿਵੇਸ਼ ਨਾਲ ਕੋਈ ਅਰਥ ਨਹੀਂ ਹੁੰਦਾ।  

Click to comment

Leave a Reply

Your email address will not be published.

Most Popular

To Top