Business

ਪੈਟਰੋਲ, ਡੀਜਲ ਨੂੰ ਲੈ ਕੇ ਪੈਟਰੋਲੀਅਮ ਮੰਤਰੀ ਨੇ ਕਹੀ ਵੱਡੀ ਗੱਲ

ਪੈਟਰੋਲ, ਡੀਜ਼ਲ ਅਤੇ ਐਲਪੀਜੀ ਦੀਆਂ ਕੀਮਤਾਂ ਵਿੱਚ ਪਹਿਲਾਂ ਨਾਲੋਂ ਕੁੱਝ ਗਿਰਾਵਟ ਦੇਖੀ ਜਾ ਰਹੀ ਹੈ। ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੱਡੀ ਗੱਲ ਕਹੀ ਹੈ। ਪੈਟਰੋਲੀਅਮ ਮੰਤਰੀ ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਘਟ ਹੋਣ ’ਤੇ ਪੂਰਾ ਫ਼ਾਇਦਾ ਗਾਹਕ ਨੂੰ ਦੇਣ ਦੀ ਗੱਲ ਆਖੀ ਹੈ।

Pause on petrol, diesel price hike for 3rd consecutive day

ਉਹਨਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਪੈਟਰੋਲ-ਡੀਜ਼ਲ ਅਤੇ ਐਲਪੀਜੀ ਦੀਆਂ ਕੀਮਤਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ। ਉਹਨਾਂ ਕਿਹਾ ਕਿ ਸਾਡਾ ਬਿਆਨ ਸੀ ਕਿ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟਣਗੀਆਂ ਤਾਂ ਉਸ ਦਾ ਲਾਭ ਗਾਹਕਾਂ ਨੂੰ ਹੋਵੇਗਾ।

ਭਾਰਤ ਵਿੱਚ ਡੀਜ਼ਲ ਅਤੇ ਪੈਟਰੋਲ ਦੀ ਖਪਤ ਵਿੱਚ ਮਾਰਚ ਦੇ ਮਹੀਨੇ ਵਿੱਚ 27 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਲਾਕਡਾਊਨ ਕਾਰਨ ਈਂਧਨ ਦੀ ਮੰਗ 70 ਫ਼ੀਸਦੀ ਤੱਕ ਘੱਟ ਹੋ ਗਈ ਸੀ। ਦਰਅਸਲ ਇਕ ਸਾਲ ਪਹਿਲਾਂ ਲੱਗੇ ਲਾਕਡਾਊਨ ਦੇ ਚਲਦੇ ਲੋਕ ਘਰਾਂ ਵਿੱਚ ਬੰਦ ਹੋ ਗਏ ਸਨ ਇਸ ਲਈ ਇਸ ਦੀ ਮੰਗ ਘੱਟ ਗਈ ਸੀ।

ਪੈਟਰੋਲ ਦੀ ਵਿਕਰੀ ਵਿੱਚ 5 ਫ਼ੀਸਦੀ ਦਾ ਵਾਧਾ ਹੋਇਆ ਸੀ। ਇਸ ਵਾਧੇ ਦਾ ਕਾਰਨ ਦਸਦੇ ਹੋਏ ਉਹਨਾਂ ਕਿਹਾ ਕਿ ਲੋਕ ਪੈਟਰੋਲ ਦੀਆਂ ਗੱਡੀਆਂ ਚਲਾਉਣਾ ਜ਼ਿਆਦਾ ਪਸੰਦ ਕਰਦੇ ਹਨ। ਬਾਜ਼ਾਰ ਦੇ ਅੰਕੜਿਆਂ ਮੁਤਾਬਕ ਡੀਜ਼ਲ ਦੀ ਵਿਕਰੀ ਵਿੱਚ 90 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਲਈ ਇਸ ਦੀ ਮੰਗ ਵਧ ਕੇ 128 ਫ਼ੀਸਦੀ ਹੋ ਗਈ ਹੈ ਤੇ ਪੈਟਰੋਲ ਦੀ ਮੰਗ 127 ਫ਼ੀਸਦੀ ਵਧੀ ਹੈ।

Click to comment

Leave a Reply

Your email address will not be published.

Most Popular

To Top