ਪੈਂਸਿਲ ਵੱਜਣ ਨਾਲ ਅੱਖ ਦੀ ਗਈ ਰੌਸ਼ਨੀ, ਪਰ ਅਜੇ ਤੱਕ ਪਰਿਵਾਰ ਨੂੰ ਨਹੀਂ ਮਿਲਿਆ ਇਨਸਾਫ਼

 ਪੈਂਸਿਲ ਵੱਜਣ ਨਾਲ ਅੱਖ ਦੀ ਗਈ ਰੌਸ਼ਨੀ, ਪਰ ਅਜੇ ਤੱਕ ਪਰਿਵਾਰ ਨੂੰ ਨਹੀਂ ਮਿਲਿਆ ਇਨਸਾਫ਼

ਪੁਲਿਸ ਡੀਏਵੀ ਸਕੂਲ ਵਿੱਚ ਪੜ੍ਹਨ ਵਾਲੀ ਵਿਦਿਆਰਥਣ ਦੀ ਅੱਖ ਵਿੱਚ ਪੈਂਸਿਲ ਵੱਜਣ ਕਾਰਨ ਬੱਚੀ ਹਾਲਤ ਗੰਭੀਰ ਹੋ ਗਈ ਹੈ। ਬੱਚੀ ਦੇ ਪਰਿਵਾਰਕ ਮੈਂਬਰ ਸਕੂਲ ਪ੍ਰਬੰਧਕਾਂ ਤੇ ਗੰਭੀਰ ਇਲਜ਼ਾਮ ਲਾ ਰਹੇ ਹਨ। ਬੱਚੀ ਦੇ ਪਰਿਵਾਰ ਵਾਲੇ ਸਕੂਲ ਬਾਹਰ ਇਨਸਾਫ਼ ਮੰਗਣ ਲਈ ਪੁੱਜੇ ਸਨ। ਇਸ ਵਾਰ ਵੀ ਸਕੂਲ ਦੇ ਬਾਹਰ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਨੂੰ ਸਕੂਲ ਪ੍ਰਬੰਧਕਾਂ ਨੂੰ ਨਹੀਂ ਮਿਲਣ ਦਿੱਤਾ।

Cartoon pencil Images | Free Vectors, Stock Photos & PSD

ਇਸ ਤੋਂ ਬਾਅਦ ਉਹਨਾਂ ਵਿਰੋਧ ਜ਼ਾਹਰ ਕਰਦਿਆਂ ਉੱਥੇ ਧਰਨਾ ਲਾ ਦਿੱਤਾ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਮੌਕੇ ਤੇ ਹੀ ਪੁੱਜ ਗਈ। ਇਸ ਤੋਂ ਬਾਅਦ ਅਧਿਕਾਰੀਆਂ ਦੇ ਪਰਿਵਾਰ ਵਾਲਿਆਂ ਨੂੰ ਫੋਨ ਆਏ ਕਿ ਉਹ ਪੁਲਿਸ ਥਾਣੇ ਪੁੱਜਣ ਤੇ ਇਸ ਦੀ ਜਾਂਚ ਉੱਥੇ ਕੀਤੀ ਜਾਵੇਗੀ।

ਪਰਿਵਾਰ ਨੇ ਸਕੂਲ ਪ੍ਰਬੰਧਕਾਂ ਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਾਏ ਤੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ। ਬੱਚੀ ਦੇ ਪਿਤਾ ਨੇ ਕਿਹਾ ਕਿ ਬੱਚੀ ਦੀ ਅੱਖ ਵਿੱਚ ਦੂਜੇ ਬੱਚੇ ਨੇ ਪੈਂਸਿਲ ਮਾਰੀ ਸੀ। ਸਕੂਲ ਅਧਿਆਪਕ ਨੇ ਸੱਚਣ ਦੀ ਬਜਾਏ ਝੂਠ ਬੋਲਿਆ ਕਿ ਬੱਚੀ ਦੀ ਅੱਖ ਵਿੱਚ ਉਂਗਲ ਵੱਜੀ ਹੈ। ਉਹਨਾਂ ਦੀ ਬੱਚੀ ਦੀ ਇੱਕ ਅੱਖ ਦੀ ਰੌਸ਼ਨੀ ਚਲੀ ਗਈ ਹੈ।

ਇੱਕ ਵਾਰ ਆਪ੍ਰੇਸ਼ਨ ਹੋ ਚੁੱਕਿਆ ਹੈ ਤੇ ਦੂਜਾ ਆਪ੍ਰੇਸ਼ਨ ਡਾਕਟਰ ਫਿਰ ਤੋਂ ਕਰਨ ਲਈ ਆਖ ਰਹੇ ਹਨ, ਪਰ ਸਕੂਲ ਪ੍ਰਬੰਧਕ ਵਾਲੇ ਹਾਲੇ ਵੀ ਮਿਲਣ ਲਈ ਤਿਆਰ ਨਹੀਂ। ਉਹਨਾਂ ਕਿਹਾ ਕਿ ਪਿਛਲੀ ਵਾਰ ਧਰਨਾ ਲਾਇਆ ਸੀ ਤਾਂ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਕਾਰਵਾਈ ਕੀਤੀ ਜਾਵੇਗੀ।

ਕਦੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਪੁਲਿਸ ਕਮਿਸ਼ਨਰ ਚੇਅਰਮੈਨ ਹਨ ਤਾਂ ਉਹਨਾਂ ਦੀ ਉਹਨਾਂ ਨਾਲ ਮੁਲਾਕਾਤ ਕਰਵਾ ਸਾਰੀ ਗੱਲ ਦੱਸੀ ਜਾਵੇਗੀ ਤੇ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇਗਾ। ਉੱਧਰ ਪੁਲਿਸ ਨੇ ਵੀ ਪਰਿਵਾਰ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਹੈ।

Leave a Reply

Your email address will not be published.