Business

ਪੂਰੇ ਪੰਜਾਬ ਚ ਬੰਦ ਰਹੇਗੀ 29 ਜੁਲਾਈ ਨੂੰ ਇਹ ਬਹੁਤ ਜਰੂਰੀ ਚੀਜ਼

ਪੰਜਾਬ ਦੇ ਪੈਟਰੋਲ ਪੰਪ 29 ਜੁਲਾਈ ਨੂੰ ਬੰਦ ਰੱਖੇ ਜਾਣਗੇ। ਇਸ ਦਾ ਐਲਾਨ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ, ਪੰਜਾਬ ਵਲੋਂ ਕੀਤਾ ਗਿਆ ਹੈ। ਦਰਅਸਲ ਮੋਹਾਲੀ ਦੇ ਇਕ ਪੈਟਰੋਲ ਪੰਪ ਸੰਚਾਲਕ ਜੀ. ਐੱਸ. ਚਾਵਲਾ ਨੇ ਬੀਤੀ ਦਿਨੀਂ ਆ ਤ ਮ ਹੱ ਤਿ ਆ ਕਰ ਲਈ ਸੀ। ਜਿਸ ਦੇ ਰੋ ਸ ਵਜੋਂ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਨੇ 29 ਜੁਲਾਈ ਨੂੰ ਪੰਜਾਬ ਦੇ ਪੈਟਰੋਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਪੈਟਰੋਲ ਪੰਪ ਦੋਆਬਾ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੀ. ਐੱਸ. ਚਾਵਲਾ ਪੰਜਾਬ ਵਿਚ ਸਭ ਤੋਂ ਸਨਮਾਨਤ ਪੈਟਰੋਲ ਪੰਪ ਡੀਲਰਾਂ ਵਿਚੋਂ ਸਨ ਜਿਸ ਦੇ ਚੱਲਦੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਚਾਵਲਾ ਦੀ ਖੁਦਕੁਸ਼ੀ ਦਾ ਪੈਟਰੋਲੀਅਮ ਮਹਿਕਮੇ ਅਤੇ ਪੰਜਾਬ ਸਰਕਾਰ ਕੋਲ ਸਖ਼ਤ ਰੋਸ ਜਤਾਏਗੀ। ਉਨ੍ਹਾਂ ਦੱਸਿਆ ਕਿ 29 ਜੁਲਾਈ ਨੂੰ ਪੈਟਰੋਲ ਪੰਪ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰੱਖੇ ਜਾਣਗੇ।

ਕੀ ਹੈ ਪੂਰਾ ਮਾਮਲਾ- ਦਰਅਸਲ ਮੁਹਾਲੀ ਸਥਿਤ ਚਾਵਲਾ ਫਿਲਿੰਗ ਸਟੇਸ਼ਨ ਦੇ ਮਾਲਕ ਗੁਰਕ੍ਰਿਪਾਲ ਸਿੰਘ ਚਾਵਲਾ ਵੱਲੋਂ ਬੁੱਧਵਾਰ ਸ਼ਾਮ ਨੂੰ ਪੰਚਕੂਲਾ ਸੈਕਟਰ-1 ਸਥਿਤ ਰੈੱਡ ਬਿਸ਼ਪ ਹੋਟਲ ‘ਚ ਖੁ ਦ ਕੁ ਸ਼ੀ ਕਰ ਲਈ ਗਈ ਸੀ। ਜਿਸ ਸਬੰਧੀ ਉਨ੍ਹਾਂ ਦੇ ਡਰਾਈਵਰ ਵੱਲੋਂ ਪੁਲਸ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਪੁਲਸ ਵੱਲੋਂ ਉਨ੍ਹਾਂ ਨੂੰ ਸੈਕਟਰ-6 ਦੇ ਹਸ ਪ ਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿ ਤ ਕ ਐਲਾਨ ਦਿੱਤਾ।

ਜਾਂਚ ਤੋਂ ਬਾਅਦ ਪੁਲਸ ਨੇ ਹੋਟਲ ਦੇ ਕਮਰੇ ‘ਚੋਂ 9 ਪੰਨਿਆਂ ਦਾ ਇਕ ਖ਼ੁ ਦ ਕੁ ਸ਼ੀ ਨੋਟ ਵੀ ਬ ਰਾ ਮ ਦ ਕੀਤਾ ਸੀ, ਜਿਸ ਦੇ ਆਧਾਰ ‘ਤੇ ਪੁਲਸ ਨੇ ਹਿੰਦੁਸਤਾਨ ਪੈਟਰੋਲੀਅਮ ਦੇ ਤਿੰਨ ਅਧਿਕਾਰੀਆਂ ਸਮੇਤ 6 ਲੋਕਾਂ ਖ਼ਿ ਲਾ ਫ਼ ਕੇ ਸ ਦ ਰ ਜ ਕਰਕੇ ਜਾਂ ਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਖ਼ੁ ਦ ਕੁ ਸ਼ੀ ਨੋਟ ਵਿਚ ਚਾਵਲਾ ਨੇ ਪੈਟਰੋਲ ਮਾ ਫ਼ੀ ਆ ਦਾ ਵੀ ਜ਼ਿਕਰ ਕੀਤਾ ਸੀ।

Click to comment

Leave a Reply

Your email address will not be published. Required fields are marked *

Most Popular

To Top