ਪੂਰੇ ਦੇਸ਼ ’ਚ ਇੰਝ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਪੰਜਾਬ ਦੇ ਲੁਧਿਣਆ ਤੇ ਅੰਮ੍ਰਿਤਸਰ ‘ਚ ਤਾਂ ਜ਼ਬਰਦਸਤ ਤਰੀਕੇ ਨਾਲ ਲੋਹੜੀ ਦਾ ਪ੍ਰਬੰਧ ਕੀਤਾ ਗਿਆ। ਕਈ ਥਾਈਂ ਸਮਾਗਮ ਹੋਏ। ਲੋਕਾਂ ਨੇ ਦੁਪਹਿਰ ਤੋਂ ਹੀ ਲੋਹੜੀ ਮਨਾਉਣੀ ਸ਼ੁਰੂ ਕਰ ਦਿੱਤੀ ਸੀ। ਲੋਕ ਨੱਚਦੇ-ਗਾਉਂਦੇ ਇਕ ਦੂਜੇ ਨੂੰ ਵਧਾਈਆਂ ਦਿੰਦੇ ਨਜ਼ਰ ਆਏ।

ਪੂਰੇ ਭਾਰਤ ਵਿੱਚ ਕੱਲ੍ਹ ਬਹੁਤ ਹੀ ਧੂੰਮਧਾਮ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਪੰਜਾਬ ‘ਚ ਲੋਹੜੀ ਦਾ ਤਿਉਹਾਰ ਬਹੁਤ ਹੀ ਚਾਵਾਂ ਤੇ ਮਲਾਰਾਂ ਨਾਲ ਮਨਾਇਆ ਜਾਂਦਾ ਹੈ। ਲੋਹੜੀ ਦੇ ਤਿਉਹਾਰ ‘ਤੇ ਨਵੀਂ ਫਸਲ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਲੋਹੜੀ ਬਾਲਣ ਦੀ ਵੀ ਰਵਾਇਤ ਹੈ।
ਦਿੱਲੀ ‘ਚ ਬੇਸ਼ੱਕ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਹੋਵੇ। ਪਰ ਦੇਸ਼ਭਰ ‘ਚ ਆਮ ਤੌਰ ‘ਤੇ ਲੋਹੜੀ ਦੇ ਜਸ਼ਨ ਮਨਾਏ ਗਏ। ਲੋਹੜੀ ਦੇ ਤਿਉਹਾਰ ਦਾ ਸਬੰਧ ਵੀ ਖੇਤਾਂ ਨਾਲ ਹੈ। ਖੇਤਾਂ ‘ਚ ਕਿਸਾਨ ਸਖ਼ਤ ਮਿਹਨਤ ਨਾਲ ਅੰਨ ਪੈਦਾ ਕਰਦੇ ਹਨ।
ਲੋਹੜੀ ਦੇ ਤਿਉਹਾਰ ਤੇ ਕਿਸਾਨ ਖੁਸ਼ੀ ਮਨਾਉਂਦੇ ਹਨ, ਗੀਤ ਗਾਉਂਦੇ ਹਨ ਤੇ ਅੱਗ ਦੁਆਲੇ ਚੱਕਰ ਲਾਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਅੱਗ ਬਾਲ ਕੇ ਇਸ ਦੇ ਚਾਰੇ ਪਾਸੇ ਚੱਕਰ ਲਾਏ ਜਾਂਦੇ ਹਨ। ਬੱਚਿਆਂ ਵੱਲੋਂ ਲੋਹੜੀ ਮੰਗਣ ਦਾ ਰਿਵਾਜ਼ ਵੀ ਪ੍ਰਚੱਲਿਤ ਰਿਹਾ ਹੈ।
ਲੋਹੜੀ ਦਾ ਤਿਉਹਾਰ ਭਾਰਤ ਦੀਆਂ ਪਰੰਪਰਾਵਾਂ ਤੇ ਸੱਭਿਅਤਾ ਦਾ ਮਿਲਿਆ ਜੁਲਿਆ ਰੂਪ ਹੈ। ਜਿਸ ‘ਚ ਧਰਤੀ ਮਾਤਾ ਨੂੰ ਨਮਨ ਕੀਤਾ ਜਾਂਦਾ ਹੈ ਤੇ ਕੁਦਰਤ ਦੀ ਉਦਾਰਤਾ ਨੂੰ ਨਮਨ ਕੀਤਾ ਜਾਂਦਾ ਹੈ। ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ। ਲੋਹੜੀ ਦਾ ਤਿਉਹਾਰ ਇਕ ਅਜਿਹਾ ਤਿਉਹਾਰ ਹੈ ਜੋ ਭਾਰਤ ਹੀ ਨਹੀਂ ਦੁਨੀਆਂ ਦੇ 20 ਤੋਂ ਵੱਧ ਦੇਸ਼ਾਂ ‘ਚ ਮਨਾਇਆ ਜਾਂਦਾ ਹੈ।
