ਪੁੱਤ ’ਤੇ ਲੱਗੇ ਪਿਤਾ ਦੀ ਜਾਨ ਲੈਣ ਦੇ ਇਲਜ਼ਾਮ, ਪੁਲਿਸ ਵੱਲੋਂ ਮੁਲਜ਼ਮ ਦੀ ਕੀਤੀ ਜਾ ਰਹੀ ਹੈ ਭਾਲ

 ਪੁੱਤ ’ਤੇ ਲੱਗੇ ਪਿਤਾ ਦੀ ਜਾਨ ਲੈਣ ਦੇ ਇਲਜ਼ਾਮ, ਪੁਲਿਸ ਵੱਲੋਂ ਮੁਲਜ਼ਮ ਦੀ ਕੀਤੀ ਜਾ ਰਹੀ ਹੈ ਭਾਲ

ਅੱਜ ਦੇ ਸਮੇਂ ਵਿੱਚ ਦੁਨੀਆਂ ਵਿੱਚ ਵੱਡੇ ਪੱਧਰ ਤੇ ਤਰੱਕੀ ਹੋ ਰਹੀ ਹੈ ਪਰ ਇਸ ਸਹੂਲਤਾਂ ਭਰਪੂਰ ਜ਼ਿੰਦਗੀ ਵਿੱਚ ਇਨਸਾਨ ਦਾ ਰਿਸ਼ਤਿਆਂ ਪ੍ਰਤੀ ਲਗਾਵ ਘਟਦਾ ਜਾ ਰਿਹਾ ਹੈ। ਅਜਿਹੀ ਹੀ ਇੱਕ ਘਟਨਾ ਤਰਨਤਾਰਨ ਜਿਲ੍ਹੇ ਦੇ ਪਿੰਡ ਕੋਟ ਧਰਮ ਚੰਦ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪੁੱਤਰ ਤੇ ਅਪਣੇ ਹੀ ਪਿਤਾ ਦਾ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ।

ਇਸ ਘਟਨਾ ਬਾਰੇ ਮ੍ਰਿਤਕ ਬਜ਼ੁਰਗ ਦੇ ਨਿੱਕੇ ਪੁੱਤਰ ਨੇ ਕਿਹਾ ਓਸ ਦੇ ਪਿਤਾ ਨੇ ਆਪਣੇ ਦੂਜੇ ਪੁੱਤਰ ਨੂੰ ਜ਼ਮੀਨ ਵੰਡ ਕੇ ਦਿੱਤੀ ਹੋਈ ਸੀ, ਪਰ ਫਿਰ ਵੀ ਓਹ ਪਿਤਾ ਨੂੰ ਮੰਦਾ-ਚੰਗਾ ਬੋਲਣ ਦੇ ਨਾਲ ਨਾਲ ਧਮਕੀਆਂ ਵੀ ਦਿੰਦਾ ਰਹਿੰਦਾ ਸੀ, ਜਦੋਂ ਉਹਨਾਂ ਦਾ ਪਿਤਾ ਘਰ ਆਇਆ ਤਾਂ ਉਸ ਦੇ ਵੱਡੇ ਭਰਾ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਉਸ ਦੇ ਪਿਤਾ ਦੀ ਮੌਕੇ ਤੇ ਹੀ ਮੌਤ ਹੋ ਗਈ, ਮ੍ਰਿਤਕ ਵਿਅਕਤੀ ਦੇ ਪੁੱਤਰ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਪਿਓ ਦੀ ਮੌਤ ਨੂੰ ਲੈ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਇਸ ਸਬੰਧੀ ਪੁਲਿਸ ਨੇ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਜ਼ੁਰਗ ਦਾ ਪੁੱਤ ਫ਼ਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਸੰਬੰਧੀ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published.