Uncategorized

ਪੁੰਗਰੀ ਦਾਲ ਖਾਣ ਨਾਲ ਹੋਣਗੇ ਕਮਾਲ ਦੇ ਫਾਇਦੇ, ਦਿਮਾਗ਼ ਸਬੰਧੀ ਰੋਗ ਹੋਣਗੇ ਦੂਰ

ਦਾਲਾਂ ਸਰੀਰ ਨੂੰ ਕਈ ਤਰ੍ਹਾਂ ਦੇ ਪ੍ਰੋਟੀਨ ਦਿੰਦੀਆਂ ਹਨ। ਜਿਹੜੇ ਲੋਕ ਸ਼ੁੱਧ ਸ਼ਾਕਾਹਾਰੀ ਭੋਜਨ ਹੀ ਕਰਦੇ ਹਨ ਉਹ ਆਂਡਿਆਂ ਅਤੇ ਮੀਟ ਦੀ ਥਾਂ ਦਾਲਾਂ ਦਾ ਸੇਵਨ ਕਰਕੇ ਸਰੀਰ ਦੀਆਂ ਪ੍ਰੋਟੀਨਜ਼ ਸਬੰਧੀ ਲੋੜਾਂ ਆਸਾਨੀ ਨਾਲ ਪੂਰੀਆਂ ਕਰ ਸਕਦੇ ਹਨ। ਭੋਜਨ ਵਿੱਚ ਦਾਲਾਂ ਐਨੀਆਂ ਕੁ ਲੈਣੀਆਂ ਚਾਹੀਦੀਆਂ ਹਨ ਕਿ ਹਰ ਦਸ ਕਿਲੋਗ੍ਰਾਮ ਅਨਾਜ ਪਿੱਛੇ ਇੱਕ ਕਿਲੋਗ੍ਰਾਮ ਦਾਲਾਂ ਦਾ ਸੇਵਨ ਕੀਤਾ ਜਾਵੇ।

10 Reasons Eating Sprouts Should Be a Part of Your Daily Diet - EcoWatch

ਦਾਲਾਂ ਨੂੰ ਜੇ ਦੋ ਕੁ ਦਿਨ ਗਿੱਲਾ ਕਰਕੇ ਰੱਖ ਦਿੱਤਾ ਜਾਵੇ ਤਾਂ ਪੁੰਗਰਣ ਤੋਂ ਬਾਅਦ ਖਾਧਾ ਜਾਵੇ ਤਾਂ ਦਾਲਾਂ ਤੋਂ ਮਿਲਣ ਵਾਲੇ ਪੋਸ਼ਕ ਤੱਤ ਕਈ ਗੁਣਾ ਵਧ ਜਾਂਦੇ ਹਨ। ਦਾਲਾਂ ਦੇ ਹਰ ਦਾਣੇ ਵਿੱਚ ਕੁਦਰਤ ਨੇ ਭਵਿੱਖੀ ਪੌਦੇ ਲਈ ਵਿਸ਼ੇਸ਼ ਤੱਤ ਸ਼ਾਮਲ ਕੀਤੇ ਹੁੰਦੇ ਹਨ। ਜਦੋਂ ਦਾਣਾ ਪੁੰਗਰਣ ਲਗਦਾ ਹੈ ਤਾਂ ਉਸ ਵਿੱਚ ਕੁਝ ਅਜਿਹੇ ਐਨਜ਼ਾਈਮ ਰਿਸਣ ਲਗਦੇ ਹਨ ਜੋ ਦਾਣੇ ਵਿੱਚ ਜਮਾਂ ਪਏ ਭੋਜਨ ਨੂੰ ਘੋਲ ਕੇ ਉਸ ਨੂੰ ਸਰਲ ਰੂਪ ਵਿੱਚ ਬਦਲਣ ਲਗਦੇ ਹਨ ਤਾਂ ਜੋ ਨਵਾਂ ਜਨਮ ਲੈ ਰਿਹਾ ਪੌਦਾ ਸੌਖਿਆਂ ਹੀ ਉਸ ਭੋਜਨ ਦਾ ਸੋਖਣ ਕਰ ਸਕੇ।

ਦਾਲਾਂ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਇਹ ਨਾ ਕੇਵਲ ਖਾਣ ਵਾਲੇ ਦੇ ਸਰੀਰ ਨੂੰ ਤਾਕਤ ਦਿੰਦੀਆਂ ਹਨ ਸਗੋਂ ਇਹ ਜ਼ਮੀਨ ਨੂੰ ਵੀ ਤਾਕਤ ਦਿੰਦੀਆਂ ਹਨ। ਦਾਲਾਂ ਦੇ ਪੌਦਿਆਂ ਦੀਆਂ ਜੜ੍ਹਾਂ ਵਿੱਚ ਗੰਢਾਂ ਹੁੰਦੀਆਂ ਹਨ ਅਤੇ ਇਨ੍ਹਾਂ ਵਿੱਚ ਰਾਈਜ਼ੋਬੀਅਮ ਨਾਮਕ ਜੀਵਾਣੂ ਰਹਿੰਦੇ ਹਨ ਜੋ ਕਿ ਵਾਤਾਵਰਣ ਵਿਚਲੀ ਨਾਈਟ੍ਰੋਜਨ ਨੂੰ ਯੂਰੀਆ ਵਿੱਚ ਬਦਲਦੇ ਰਹਿੰਦੇ ਹਨ।

ਮੂੰਗੀ ਸਾਬਤ ਦੇ ਪੁੰਗਰੇ ਦਾਣਿਆਂ ‘ਚ ਫੋਲੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਦੇ ਨਿਯਮਤ ਸੇਵਨ ਨਾਲ ਦਿਮਾਗ ਅਤੇ ਸਪਾਈਨਲ ਕਾਰਡ ਸਬੰਧੀ ਰੋਗ ਦੂਰ ਹੋਣ ‘ਚ ਮਦਦ ਮਿਲਦੀ ਹੈ। ਅੱਲੜ੍ਹਾਂ ਅਤੇ ਨੌਜਵਾਨਾਂ ਨੂੰ ਇਸ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ। ਕਾਬਲੀ ਛੋਲਿਆਂ ਦੇ ਪੁੰਗਰੇ ਦਾਣਿਆਂ ‘ਚ ਫਾਈਬਰ ਦੀ ਮਾਤਰਾ ਕਾਫੀ ਹੁੰਦੀ ਹੈ, ਜਿਨ੍ਹਾਂ ਨੂੰ ਖਾਣ ਤੋਂ ਬਾਅਦ ਕਾਫੀ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ। 

Click to comment

Leave a Reply

Your email address will not be published.

Most Popular

To Top