ਏਥੇ ਮਾਮਲਾ ਹੈ ਅਧਿਆਪਕ ਅਤੇ ਪੁਲਿਸ ਕਰਮੀ ਵਿੱਚ ਹੋਈ ਆਪਸੀ ਮੁਠਭੇੜ ਦਾ। ਕੁਝ ਦਿਨ ਪਹਿਲਾਂ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿਚ ASI ਵੱਲੋਂ ਮਾਸਟਰ ਜਗਪਾਲ ਸਿੰਘ ਜੀ ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਨੂੰ ਬਦਲੀ ਕਰਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਇਸ ਮਾਮਲੇ ਤੇ ਗੱਲਬਾਤ ਕਰਦਿਆਂ ਮਾਸਟਰ ਜੀ ਨੇ ਇਹ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਕੋਈ ਵੀ ਗੱਲ ਧਮਕੀ ਦੇ ਲਹਿਜੇ ਵਿਚ ਨਹੀਂ ਕਹੀ ਹੋਈ। ਉਹਨਾਂ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ASI ਵੱਲੋਂ ਇਕ ਨੌਜਵਾਨ ਲੜਕੇ ਨੂੰ ਫੜ ਲਏ ਜਾਣ ਤੇ ਮਾਸਟਰ ਜੀ ਵੱਲੋਂ ASI ਅੱਗੇ ਉਸ ਲੜਕੇ ਨੂੰ ਛੱਡ ਦਿਤੇ ਜਾਣ ਦੀ ਅਪੀਲ ਕੀਤੀ ਗਈ ਸੀ। ਪਰ ਇਸ ਮਾਮਲੇ ਤੋਂ ਬਾਅਦ ਦੋਹਾਂ ਵਿਚ ਕਿਹਾ ਸੁਣੀ ਹੋ ਗਈ ਅਤੇ ਗੱਲ ਦੀ ਗਾਲ਼ ਬਣ ਗਈ।

ਇਹ ਸਾਰੀ ਘਟਨਾ ਗੋਇੰਦਵਾਲ ਇਲਾਕੇ ਦੇ ਬਾਬਾ ਜੀਵਨ ਸਿੰਘ ਚੌਕ ਦੀ ਹੈ। 18 ਜੁਲਾਈ ਤਕਰੀਬਨ ਦਪਿਹਰ ਦੇ ਡੇਢ ਵਜੇ ਦੀ ਗੱਲ ਹੈ ਜਦੋਂ ਉਨ੍ਹਾਂ ਦੀ ASI ਨਾਲ ਫੋਨ ਤੇ ਗੱਲ ਹੋਈ ਸੀ ਅਤੇ 11 ਅਗਸਤ ਨੂੰ ਇਹ ਫੋਨ ਕਾਲ audio ਵਾਇਰਲ ਹੋ ਗਈ। ਮਾਸਟਰ ਜੀ ਨੇ ਕਿਹਾ ਕਿ ਉਹ ਇੱਕ ਅਧਿਆਪਕ ਸ਼੍ਰੇਣੀ ਦੇ ਸੀਨੀਅਰ ਸਿਟੀਜ਼ਨ ਹਨ ਤੇ ਉਹ ਕਦੇ ਵੀ ਇਸ ਤਰਾਂ ਦੀ ਨੀਚ ਹਰਕਤ ਨਹੀਂ ਕਰ ਸਕਦੇ। ਉਹਨਾਂ ਇਹ ਵੀ ਦੱਸਿਆ ਕਿ ਪਹਿਲਾਂ ਵੀ ASI ਨੇ ਕਈ ਵਾਰ ਉਨ੍ਹਾਂ ਤੋਂ ਪੈਸੇ ਫੜੇ ਹਨ, ਪਰ ਇਸ ਗੱਲ ਦਾ ਜ਼ਿਕਰ ਕਦੇ ਵੀ ਮਾਸਟਰ ਜੀ ਨੇ ਬਾਹਰ ਨਹੀਂ ਕੀਤਾ। ਮਾਸਟਰ ਜੀ ਨੇ ਦਾਅਵਾ ਕੀਤਾ ਹੈ ਕੀ ਇਹ ASI 15 ਸਾਲ ਤੋਂ ਏਥੇ ਨੌਕਰੀ ਕਰਦਾ ਹੈ ਅਤੇ ਕਦੇ ਵੀ ਉਸ ਨਾਲ ਮਾਸਟਰ ਜੀ ਦੇ ਕੌੜੇ ਸੰਬੰਧ ਨਹੀਂ ਬਣੇ।

ਮਾਸਟਰ ਜੀ ਨੇ ਕਿਹਾ ਕੇ ਉਨ੍ਹਾਂ ਨੂੰ ਗਾਲ਼ ਕੱਢ ਕੇ ਕੀਤੀ ਗੱਲ ਦਾ ਗੁੱਸਾ ਹੈ। ਉਹ ਇਸ ਮਾਮਲੇ ਤੇ ASI ਤੋਂ ਮੁਆਫੀ ਮੰਗਾਉਣਾ ਚਾਹੁੰਦੇ ਹਨ। ਉਹਨਾਂ ਦਸਿਆ ਕੀ ਉਹਨਾਂ ਨੂੰ ਗੋਇੰਦਵਾਲ ਰਹਿੰਦਿਆਂ ਪੈਂਤੀ ਸਾਲ ਹੋ ਚੁੱਕੇ ਹਨ ਅਤੇ ਅੱਜ ਤੱਕ ਦੇ ਰਿਕਾਰਡ ਵਿਚ ਉਹਨਾਂ ਦੇ ਉਪਰ ਕਿਸੇ ਵੀ ਤਰੀਕੇ ਦਾ ਕੋਈ ਕਨੂੰਨੀ ਇਲਜ਼ਾਮ ਨਹੀਂ ਹੈ। ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਇਹ ਵੀਡੀਓ ਵਾਇਰਲ ਹੋ ਰਹੀ ਹੈ ਉਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਕਈ ਗੱਲਾਂ ਨਾਲ ਛੇੜ-ਛਾੜ ਵੀ ਕੀਤੀ ਗਈ ਹੈ। ਮਾਸਟਰ ਜੀ ASI ਵੱਲੋਂ ਗੰਦੀ ਸ਼ਬਦਾਵਲੀ ਵਰਤੇ ਜਾਣ ਤੇ ਬਹੁਤ ਹੀ ਨਰਾਜ਼ ਹਨ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਾਉਣ ਹਾਈਕੋਰਟ ਤਕ ਜਾਣਗੇ। ਉਹ ਆਪਣੇ ਵੱਲੋਂ ਬਿਲਕੁਲ ਨਿਰਦੋਸ਼ ਹਨ।
