News

ਪੁਲਿਸ ਮੁਲਾਜ਼ਮ ਨੇ ਨੌਜਵਾਨ ਦੁਕਾਨਦਾਰ ਦੀ ਕੀਤੀ ਕੁੱਟਮਾਰ, 6 ਵਜੇ ਤੋਂ ਬਾਅਦ ਨੌਜਵਾਨ ਨੇ ਨਹੀਂ ਕੀਤੀ ਸੀ ਦੁਕਾਨ ਬੰਦ

Shop

ਰੋਪੜ: ਬੀਤੇ ਦਿਨੀਂ ਪੰਜਾਬ ਸਰਕਾਰ ਨੇ ਲਾਕਡਾਊਨ ਸਬੰਧੀ ਹਦਾਇਤਾਂ ਜਾਰੀ ਕਰ ਕੇ ਰਾਤ ਦੇ ਕਰਫਿਊ ਨੂੰ ਬਰਕਰਾਰ ਰੱਖਿਆ ਹੈ, ਦੁਕਾਨਦਾਰਾਂ ਨੂੰ ਦੁਕਾਨਾਂ ਸਾਢੇ ਛੇ ਵਜੇ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ, ਪਰ ਇਸ ਦੇ ਬਾਵਜੂਦ ਵੀ ਕੁੱਝ ਥਾਵਾਂ ‘ਤੇ ਦੁਕਾਨਾਂ ਖੁੱਲ੍ਹੀਆਂ ਰਹਿੰਦੀਆ ਨੇ ਜਿੰਨਾਂ ਨੂੰ ਪੁਲਿਸ ਵੱਲੋਂ ਬੰਦ ਕਰਵਾਉਣ ਲਈ ਸਮੇਂ ਸਮੇਂ ‘ਤੇ ਹਦਾਇਤਾਂ ਵੀ ਦਿੱਤੀਆ ਜਾਂਦੀਆਂ ਨੇ ਪਰ ਦੂਜੇ ਪਾਸੇ ਕੁੱਝ ਪੁਲਿਸ ਮੁਲਾਜ਼ਮ ਹਦਾਇਤਾਂ ਦੇਣ ਦੀ ਬਜਾਏ ਜ਼ੋਰ ਅਜ਼ਮਾਇਸ ਵਿੱਚ ਯਕੀਨ ਰੱਖਦੇ ਨਜ਼ਰ ਆਉਂਦੇ ਹਨ ਅਤੇ ਕਾਨੂੰਨੀ ਢੰਗ ਤੋਂ ਪਰ੍ਹੇ ਆਪਣੇ ਡੰਡੇ ਨੂੰ ਹੀ ਕਾਨੂੰਨ ਬਣਾ ਲੈਂਦੇ ਹਨ।

ਕੁਸੁਮ ਨੂੰ ਬਹਾਦਰੀ ਲਈ ਮਿਲੇਗਾ 51000 ਦਾ ਇਨਾਮ, ਲੁਟੇਰਿਆਂ ਦੀ ਆਈ ਸ਼ਾਮਤ

ਕੁੱਝ ਤਸਵੀਰਾਂ ਰੋਪੜ ਸ਼ਹਿਰ ਤੋਂ ਸਾਹਮਣੇ ਆਈਆਂ ਹਨ ਜਿੱਥੇ ਇਕ ਪੁਲਿਸ ਮੁਲਾਜ਼ਮ ਨੇ ਹਲਵਾਈ ਦੀ ਦੁਕਾਨ ਬੰਦ ਕਰਵਾਉਣ ਲਈ ਦੁਕਾਨਦਾਰ ‘ਤੇ ਜਮ ਕੇ ਡੰਡਾ ਵਰ੍ਹਾਇਆ। ਉੱਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਚੀਮਾ ਵੱਲੋਂ ਇਸ ਘਟਨਾ ਦਾ ਸਖ਼ਤ ਸ਼ਬਦਾਂ ‘ਚ ਵਿਰੋਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇ ਕਿਸੇ ਵੱਲੋਂ ਹਦਾਇਤਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਤਾਂ ਉਸ ਨਾਲ ਸੱਭਿਅਕ ਕਾਨੂੰਨੀ ਤਰੀਕੇ ਨਾਲ ਨਿਪਟਿਆ ਜਾਣਾ ਚਾਹੀਦਾ ਹੈ। ਦਲਜੀਤ ਚੀਮਾ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕੀਤੀ।

Click to comment

Leave a Reply

Your email address will not be published. Required fields are marked *

Most Popular

To Top