ਪੁਲਿਸ ਮੁਲਾਜ਼ਮ ਨੇ ਡੀਜੀਪੀ ਨੂੰ ਲਿਖੀ ਚਿੱਠੀ, ਕਿਹਾ, ਪੰਜਾਬ ਪੁਲਿਸ ਦੀ ਤਰੱਕੀ ਨੂੰ ਲੈ ਕੇ ਕੀਤੀ ਨਾਰਾਜ਼ਗੀ ਜ਼ਾਹਰ  

 ਪੁਲਿਸ ਮੁਲਾਜ਼ਮ ਨੇ ਡੀਜੀਪੀ ਨੂੰ ਲਿਖੀ ਚਿੱਠੀ, ਕਿਹਾ, ਪੰਜਾਬ ਪੁਲਿਸ ਦੀ ਤਰੱਕੀ ਨੂੰ ਲੈ ਕੇ ਕੀਤੀ ਨਾਰਾਜ਼ਗੀ ਜ਼ਾਹਰ  

ਜ਼ਿਲ੍ਹਾ ਲੁਧਿਆਣਾ ਦੇ ਇੱਕ ਏਐਸਆਈ ਨੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖਿਆ ਹੈ। ਇਹ ਪੱਤਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜ਼ਰੀਏ ਡੀਜੀਪੀ ਨੂੰ ਭੇਜਿਆ ਗਿਆ ਹੈ। ਇਸ ਪੱਤਰ ਵਿੱਚ ਏਐਸਆਈ ਨੇ ਪੰਜਾਬ ਪੁਲਿਸ ਦੀ ਤਰੱਕੀ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਦੇ ਏਐਸਆਈ ਦਾ ਇੱਕ ਅਹਿਮ ਅਹੁਦਾ ਹੈ।

ਪੱਤਰ ਵਿੱਚ ਲਿਖਿਆ ਕਿ ਪੰਜਾਬ ਪੁਲਿਸ ਵਿੱਚ ਕੰਮ ਕਰਨ ਵਾਲੇ ਏਐਸਆਈ ਨੂੰ ਲੋਕਲ ਰੈਂਕ ਦੇ ਕੇ ਸਬ ਇੰਸਪੈਕਟਰ ਬਣਾਇਆ ਜਾਵੇ। ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 30 ਸਾਲਾਂ ਤੋਂ ਪੁਲਿਸ ਮਹਿਕਮੇ ਵਿੱਚ ਸੇਵਾ ਕਰ ਰਹੇ ਹਨ ਅਤੇ ਸਮੇਂ ਦੇ ਮੁਤਾਬਕ ਚੱਲ ਰਹੀ ਪ੍ਰਕਿਰਿਆ ਬਹੁਤ ਲੰਬੀ ਹੈ ਅਤੇ ਇਸ ਅਨੁਸਾਰ ਉਹਨਾਂ ਨੂੰ ਸਬ ਇੰਸਪੈਕਟਰ ਦੇ ਅਹੁਦੇ ਤੇ ਪਹੁੰਚਣ ਤੋਂ ਪਹਿਲਾਂ ਹੀ ਰਿਟਾਇਰ ਕਰ ਦਿੱਤਾ ਜਾਵੇਗਾ।

ਏਐਸਆਈ ਦੇ ਪੁੱਤਰ ਮੁਤਾਬ ਇਸ ਸਮੇਂ 32 ਹਜ਼ਾਰ 500 ਦੇ ਕਰੀਬ ਪੁਲਿਸ ਕਰਮੀ ਏਐਸਆਈ ਦੇ ਅਹੁਦੇ ਤੇ ਵਿਭਾਗ ਵਿੱਚ ਸੇਵਾ ਕਰ ਰਹੇ ਨੇ ਜਿਸ ਵਿੱਚ ਕੇਵਲ 2500 ਦੀ ਪੁਸ਼ਟੀ ਹੈ ਅਤੇ 30000 ਮੂਲ ਰੂਪ ਵਿੱਚ ਕਾਂਸਟੇਬਲ ਜਾਂ ਹੈੱਡ ਕਾਂਸਟੇਬਲ ਨੇ ਜਿਹਨਾਂ ਨੂੰ ਏਐਸਆਈ ਦਾ ਰੈਂਕ ਦਿੱਤਾ ਗਿਆ ਜਦੋਂ ਕਿ ਉਹ ਆਪਣੇ ਰੈਂਕ ਦੇ ਮੁਤਾਬਕ ਤਨਖ਼ਾਹ ਲੈ ਰਹੇ ਹਨ।

ਵਿਭਾਗ ਵਿੱਚ ਅਹੁਦਿਆਂ ਦੀ ਨਿਯੁਕਤੀ ਅਨੁਸਾਰ ਬਦਲਾਅ ਕੀਤਾ ਗਿਆ ਹੈ ਹੈੱਡ ਕਾਂਸਟੇਬਲ ਦੇ ਲਈ ਕੇਵਲ 25 ਅਹੁਦੇ B-1 ਜਮਾਤ ਨਾਲ ਭਰੇ ਗਏ ਨੇ ਜਦੋਂ ਕਿ 70 ਪਰਸੇਂਟ ਉਹਦੇ ਸੇਵਾ ਦੀ ਲੰਬਾਈ ਦੇ ਅਧਾਰ ਤੇ ਅਤੇ 5 ਪਰਸੈਂਟ ਖੇਡਾਂ ਦੇ ਕੋਟੇ ‘ਚ ਭਰੇ ਗਏ ਨੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਘੱਟ ਤਰੱਕੀ ਦਾ ਮੌਕਾ ਮਿਲਿਆ ਹੈ।

ਦੂਸਰੇ ਏਐਸਆਈ ਵੱਲੋਂ ਮਾਮਲੇ ਦੀ ਪੈਰਵਾਈ ਕਰ ਰਹੇ ਏਐਸਆਈ ਸੰਜੀਵ ਅਰੋੜਾ ਨੇ ਕਿਹਾ ਕਿ ਉਹ 1992 ਤੋਂ ਕਾਂਸਟੇਬਲ ਦੇ ਰੂਪ ਵਿੱਚ ਬਤੌਰ ਕੰਮ ਕਰ ਰਹੇ ਹਨ, ਸੇਵਾ ਨਿਯਮਾਂ ਅਨੁਸਾਰ ਤਿੰਨ ਸਾਲ ਦੀ ਸੇਵਾ ਤੋਂ ਬਾਅਦ ਹੈੱਡ ਕਾਂਸਟੇਬਲ ਦੀ ਨਿਯੁਕਤੀ ਹੁੰਦੀ ਹੈ ਅਤੇ B-1 ਜਮਾਤ ਵਿਚ ਬੈਠਣ ਦੇ ਪਾਤਰ ਹੁੰਦੇ ਨੇ ਪਰ ਵਿਭਾਗ ਨੇ 1995 ਤੋਂ 2000 ਤੱਕ B-1 ਜਮਾਤ ਆਯੋਜਿਤ ਨਹੀਂ ਕੀਤੀ ਇਸੇ ਕਰਕੇ ਕਾਂਸਟੇਬਲ ਦੇ ਰੂਪ ਵਿੱਚ ਕੰਮ ਕਰਨ ਨੂੰ ਮਜਬੂਰ ਹਨ।

Leave a Reply

Your email address will not be published.