News

ਪੁਲਿਸ ਨੇ ਹੈਲਮੇਟ ਨਾ ਪਾਉਣ ’ਤੇ ਕਾਰ ਦਾ ਕੱਟਿਆ ਚਲਾਨ

ਯੂਪੀ ਵਿੱਚ ਟ੍ਰੈਫਿਕ ਪੁਲਿਸ ਦੀ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅਲੀਗੜ੍ਹ ਜ਼ਿਲ੍ਹੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਇਕ ਵਿਅਕਤੀ ਦਾ ਬਿਨ੍ਹਾਂ ਹੈਲਮੇਟ ਕਾਰ ਚਲਾਉਣ ਲਈ ਚਲਾਨ ਕੱਟ ਦਿੱਤਾ ਗਿਆ। ਟ੍ਰੈਫਿਕ ਪੁਲਿਸ ਨੇ ਹੈਲਮੇਟ ਨਾ ਪਾਉਣ ਕਾਰਨ ਕਾਰ ਦਾ 1000 ਰੁਪਏ ਚਲਾਨ ਕੱਟਿਆ ਹੈ।

New traffic rules haryana delhi ncr uttar pradesh seat belt triple riding |  नए ट्रैफिक रूल: सरकारी बसों में भी चालक को पहननी होगी सीट बेल्ट नहीं तो  कटेगा जुर्माना | Hari Bhoomi

ਟ੍ਰੈਫਿਕ ਪੁਲਿਸ ਦੀ ਇਸ ਕਾਰਵਾਈ ’ਤੇ ਸਵਾਲ ਖੜ੍ਹੇ ਹੋ ਗਏ ਹਨ। ਜਦੋਂ ਇਹ ਮਾਮਲਾ ਜ਼ਿਆਦਾ ਵਧ ਗਿਆ ਤਾਂ ਐਸਪੀ ਟ੍ਰੈਫਿਕ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਪਿਆ।

ਐਸਪੀ ਟ੍ਰੈਫਿਕ ਨੇ ਕਿਹਾ ਕਿ ਈ-ਚਲਾਨ ਤੋਂ ਬਚਣ ਲਈ ਲੋਕ ਨੰਬਰ ਪਲੇਟਾਂ ਬਦਲ ਰਹੇ ਹਨ ਜਿਸ ਕਾਰਨ ਗਲਤੀ ਨਾਲ ਕਾਰ ਦਾ ਚਲਾਨ ਕਰ ਦਿੱਤਾ ਗਿਆ। ਜ਼ਿਲ੍ਹੇ ਵਿੱਚ ਗ਼ਲਤ ਨੰਬਰ ਪਲੇਟ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ’ਤੇ ਪੰਜ ਹਜ਼ਾਰ ਦਾ ਜ਼ੁਰਮਾਨਾ ਹੈ।  

Click to comment

Leave a Reply

Your email address will not be published. Required fields are marked *

Most Popular

To Top