Punjab

ਪੁਲਿਸ ਨੇ ਸ਼ੂਟਿੰਗ ਕਰਦੇ ਗਿੱਪੀ ਗਰੇਵਾਲ ਅਤੇ ਟੀਮ ’ਤੇ ਮਾਰਿਆ ਛਾਪਾ

ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਤੇਜ਼ੀ ਨਾਲ ਵਧ ਰਹੀ ਹੈ। ਕੋਰੋਨਾ ਦਾ ਸੰਕਟ ਪਾਲੀਵੁੱਡ ’ਤੇ ਵੀ ਜਾਰੀ ਹੈ। ਜੀ ਹਾਂ, ਸ਼ੂਟਿੰਗ ਕਰਨ ਕਰ ਕੇ ਕਲਾਕਾਰ ਅਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਅਤੇ ਉਹਨਾਂ ਦੀ ਟੀਮ ਦੇ 100 ਤੋਂ ਵੱਧ ਮੈਂਬਰਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਬਨੂੜ ਤੇਪਲਾ ਰੋਡ ਦੇ ਹਲਕਾ ਰਾਜਪੁਰਾ ਦੇ ਸੇਖਣ ਮਾਜਰਾ ਵਿਖੇ ਗਿੱਪੀ ਗਰੇਵਾਲ ਦੀ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਬਨੂੜ ਪੁਲਿਸ ਨੇ ਉਹਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਗਿੱਪੀ ਗਰੇਵਾਲ ਸਮੇਤ ਕਈ ਹੋਰਾਂ ਨੂੰ ਵੀ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਬਨੂੜ ਦੇ ਸਾਬਕਾ ਐਮਸੀ ਗੁਰਮੀਤ ਸਿੰਘ ਨੇ ਉਹਨਾਂ ਦੀ ਜ਼ਮਾਨਤ ਦਿੱਤੀ ਤੇ ਮੌਕੇ ਤੇ ਹੀ ਉਹਨਾਂ ਨੂੰ ਰਿਹਾਅ ਵੀ ਕਰ ਦਿੱਤਾ ਗਿਆ।

ਇਨ੍ਹਾਂ ਖਿਲਾਫ ਧਾਰਾ 188, ਡਿਜ਼ਾਟਰਸ ਮੈਨੇਜਮੈਂਟ ਐਕਟ ਅਤੇ ਐਪੀਡੇਮਿਕ ਐਕਟ ਦੀਆਂ ਵੱਖੋ-ਵੱਖ ਧਾਰਾਵਾਂ ਹੇਠ ਬਨੂੜ ਥਾਣੇ ‘ਚ ਪਰਚਾ ਕੀਤਾ ਗਿਆ। ਉਹ ਫਿਲਮ ‘ਗਿਰਧਾਰੀ ਲਾਲ’ ਦੀ ਸ਼ੂਟਿੰਗ ਕਰ ਰਹੇ ਸੀ। ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਾਰੀਆਂ ਇਜਾਜ਼ਤਾਂ ਲਈ ਪ੍ਰਸ਼ਾਸ਼ਨ ਕੋਲ ਅਰਜ਼ੀਆਂ ਦਿੱਤੀਆਂ ਹੋਈਆਂ ਸੀ ਪਰ ਕੋਰੋਨਾ ਅਤੇ ਲਾਕਡਾਊਨ ਕਾਰਨ ਉਹਨਾਂ ਦੀਆਂ ਅਰਜ਼ੀਆਂ ਜਿਉਂ ਦੀਆਂ ਤਿਉਂ ਹੀ ਪਈਆਂ ਹਨ ਅਤੇ ਅੱਜ ਉਹਨਾਂ ਦੀ ਸ਼ੂਟਿੰਗ ਦਾ ਆਖਰੀ ਦਿਨ ਸੀ। ਉਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ’ਤੇ ਛਾਪੇਮਾਰੀ ਕਰ ਦਿੱਤੀ।  

Click to comment

Leave a Reply

Your email address will not be published. Required fields are marked *

Most Popular

To Top